ਪੰਕਜ ਤ੍ਰਿਪਾਠੀ ਦੇ ਪ੍ਰਾਜੈਕਟ ਰਾਹੀਂ ਮਹਾਬੀਰ ਭੁੱਲਰ ਬਾਲੀਵੁੱਡ ‘ਚ ਮੁੜ ਨਜ਼ਰ ਆਉਣਗੇ।

ਪੰਕਜ ਤ੍ਰਿਪਾਠੀ ਦੇ ਪ੍ਰਾਜੈਕਟ ਰਾਹੀਂ ਮਹਾਬੀਰ ਭੁੱਲਰ ਬਾਲੀਵੁੱਡ ‘ਚ ਮੁੜ ਨਜ਼ਰ ਆਉਣਗੇ।

ਚੰਡੀਗੜ੍ਹ : ਪੰਜਾਬੀ ਸਿਤਾਰੇ ਲਗਾਤਾਰ ਬਾਲੀਵੁੱਡ ਵੱਲ ਵੱਧ ਰਹੇ ਹਨ, ਆਪਣੀ ਅਦਾਕਾਰੀ ਦੇ ਦਮ ‘ਤੇ ਬਾਲੀਵੁੱਡ ਇੰਡਸਟਰੀ ‘ਤੇ ਵੀ ਰਾਜ ਕਰ ਰਹੇ ਹਨ। ਹੁਣ ਵਾਰੀ ਹੈ ਉੱਘੇ ਪੰਜਾਬੀ ਅਦਾਕਾਰ ਮਹਾਬੀਰ ਭੁੱਲਰ ਦੀ, ਜੋ ਪੰਜਾਬੀ ਫ਼ਿਲਮਾਂ ‘ਚ ਆਪਣੇ ਸ਼ਾਨਦਾਰ ਕਿਰਦਾਰਾਂ ਲਈ ਜਾਣੇ ਜਾਂਦੇ ਹਨ। ਮਹਾਬੀਰ ਭੁੱਲਰ ਨੂੰ ‘ਰੌਕੀ ਮੈਂਟਲ’, ‘ਅਸ਼ਕੇ’, ‘ਬੰਬੂਕਾਟ’ ਵਰਗੀਆਂ ਪੰਜਾਬੀ ਫ਼ਿਲਮਾਂ ਤੇ ‘ਸੂਰਮਾ’, ‘ਉੜਤਾ ਪੰਜਾਬ’ ਵਰਗੀਆਂ ਹਿੰਦੀ ਫ਼ਿਲਮਾਂ ‘ਚ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਹੁਣ ਉਹ ਇੱਕ ਹੋਰ ਬਾਲੀਵੁੱਡ ਫ਼ਿਲਮ ਲਈ ਤਿਆਰ ਹਨ, ਜਿਸ ‘ਚ ਪੰਕਜ ਤ੍ਰਿਪਾਠੀ ਵੀ ਨਜ਼ਰ ਆਉਣਗੇ। ਇਸ ਗੱਲ ਦਾ ਸੰਕੇਤ ਖੁਦ ਮਹਾਬੀਰ ਭੁੱਲਰ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਦਿੱਤਾ ਸੀ, ਜਿੱਥੇ ਉਨ੍ਹਾਂ ਨੇ ਪੰਕਜ ਤ੍ਰਿਪਾਠੀ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਸੀ ਅਤੇ ਇਸ ‘ਚ ‘ਮੁੰਬਈ ਕਾਲਿੰਗ’ ਦਾ ਕੈਪਸ਼ਨ ਦਿੱਤਾ ਸੀ। ਕੈਪਸ਼ਨ ਨੇ ਇਹ ਗੱਲ ਹੋਰ ਪੱਕੀ ਕਰ ਦਿੱਤੀ ਹੈ ਕਿ ਉਹ ਬਾਲੀਵੁੱਡ ਫ਼ਿਲਮ ‘ਚ ਨਜ਼ਰ ਆਉਣਗੇ। ਹਾਲਾਂਕਿ ਕਿਸੇ ਵੀ ਕਲਾਕਾਰ ਵੱਲੋਂ ਇਸ ਨਾਲ ਸਬੰਧਿਤ ਹੋਰ ਵੇਰਵੇ ਜਨਤਕ ਨਹੀਂ ਕੀਤੇ ਗਏ ਹਨ। ਜਿਵੇਂ ਕਿ ਇਹ ਫ਼ਿਲਮ ਹੋਵੇਗੀ ਜਾਂ ਵੈੱਬ ਸੀਰੀਜ਼ ਜਾਂ ਹੋਰ ਕੁਝ ਪਰ ਜੋ ਵੀ ਹੋਵੇ, ਇਸ ਪ੍ਰਾਜੈਕਟ ਦਾ ਹਿੱਟ ਹੋਣਾ ਯਕੀਨੀ ਹੈ ਕਿਉਂਕਿ ਇਹ ਦੋਵੇਂ ਅਦਾਕਾਰ ਸਿਖਰ ‘ਤੇ ਹਨ।

You must be logged in to post a comment Login