ਕਿਸਾਨਾਂ ਦੀ ਦਿੱਲੀ ਬਾਰਡਰਾਂ ਤੋਂ ਵਾਪਸੀ ਨਾਲ ਉਤਸ਼ਾਹ ਤੇ ਭਾਵੁਕਤਾ

ਕਿਸਾਨਾਂ ਦੀ ਦਿੱਲੀ ਬਾਰਡਰਾਂ ਤੋਂ ਵਾਪਸੀ ਨਾਲ ਉਤਸ਼ਾਹ ਤੇ ਭਾਵੁਕਤਾ

ਨਵੀਂ ਦਿੱਲੀ, 11 ਦਸੰਬਰ : ਪਿਛਲੇ ਸਾਲ ਨਵੰਬਰ ਵਿੱਚ ਟਰੈਕਟਰਾਂ ਦੇ ਵੱਡੇ ਕਾਫਲਿਆਂ ਨਾਲ ਦਿੱਲੀ ਦੀਆਂ ਸਰਹੱਦਾਂ ‘ਤੇ ਪਹੁੰਚੇ ਅੰਦੋਲਨਕਾਰੀ ਕਿਸਾਨ ਅੱਜ ਸਵੇਰ ਤੋਂ ਆਪਣੇ ਰਾਜਾਂ ਨੂੰ ਪਰਤ ਰਹੇ ਹਨ। ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਘਰਾਂ ਤੋਂ ਦੂਰ ਡੇਰਾ ਲਾ ਕੇ ਬੈਠੇ ਇਹ ਕਿਸਾਨ ਜਿੱਤ ਦੀ ਖੁਸ਼ੀ ਅਤੇ ਸਫਲ ਪ੍ਰਦਰਸ਼ਨ ਦੀਆਂ ਯਾਦਾਂ ਲੈ ਕੇ ਪਰਤ ਰਹੇ ਹਨ। ਕਿਸਾਨਾਂ ਨੇ ਤਿੰਨ ਵਿਵਾਦਤ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨੀ ਗਾਰੰਟੀ ਲਈ ਕਮੇਟੀ ਸਮੇਤ ਆਪਣੀਆਂ ਮੰਗਾਂ ਦੀ ਪੂਰਤੀ ’ਤੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦਾਂ ‘ਤੇ ਹਾਈਵੇਅ ‘ਤੇ ਜਾਮ ਲਗਾ ਕੇ ‘ਜਿੱਤ ਮਾਰਚ’ ਕੱਢਿਆ ਗਿਆ| ਸਫਲ ਅੰਦੋਲਨ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਵੱਖ-ਵੱਖ ਰਾਜਾਂ ਦੇ ਕਿਸਾਨ ਆਪਣੇ ਘਰਾਂ ਨੂੰ ਰਵਾਨਾ ਹੋਣ ਵੇਲੇ ਉਤਸ਼ਾਹਤ ਤੇ ਭਾਵੁਕ ਹਨ। ਰੰਗ-ਬਿਰੰਗੀਆਂ ਲਾਈਟਾਂ ਨਾਲ ਸਜੇ ਟਰੈਕਟਰਾਂ ’ਤੇ ਡੈਕਾਂ ’ਤੇ ਜੇਤੂ ਗੀਤੀ ਵੱਜ ਰਹੇ ਹਨ। ਰੰਗ-ਬਿਰੰਗੀਆਂ ਪੱਗਾਂ ਬੰਨ੍ਹੇ ਬਜ਼ੁਰਗ ਤੇ ਨੌਜਵਾਨ ਭੰਗੜੇ ਪਾ ਰਹੇ ਹਨ।

You must be logged in to post a comment Login