ਦਿੱਲੀ ਤੋਂ ਜਿੱਤ ਕੇ ਪਰਤੇ ਕਿਸਾਨਾਂ ਦਾ ਫਤਹਿ ਮਾਰਚ ਪੰਜਾਬ ਪੁੱਜਿਆ

ਦਿੱਲੀ ਤੋਂ ਜਿੱਤ ਕੇ ਪਰਤੇ ਕਿਸਾਨਾਂ ਦਾ ਫਤਹਿ ਮਾਰਚ ਪੰਜਾਬ ਪੁੱਜਿਆ

ਘਨੌਰ, 11 ਦਸੰਬਰ :ਦਿੱਲੀ ਦੀ ਬਰੂਹਾਂ ’ਤੇ ਸਾਲ ਤੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਜਾਰੀ ਕਿਸਾਨ ਅੰਦੋਲਨ ਵਿਚ ਜਿੱਤ ਪ੍ਰਾਪਤ ਕਰਨ ਮਗਰੋਂ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਅਨੁਸਾਰ ਕਿਸਾਨਾਂ ਨੇ ਹਜ਼ਾਰਾਂ ਟਰੈਕਟਰ ਟਰਾਲੀਆਂ ਤੇ ਹੋਰ ਵਾਹਨਾਂ ਵਿਚ ਸਵਾਰ ਹੋ ਕੇ ਘਰੋਂ ਘਰੀਂ ਪਰਤਣਾ ਸ਼ੁਰੂ ਕਰ ਦਿੱਤਾ ਹੈ। ਇਸ ਖੇਤਰ ਵਿੱਚੋਂ ਗੁਜਰਦੇ ਦਿੱਲੀ-ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ’ਤੇ ਸ਼ੰਭੂ ਬੈਰੀਅਰ ਤੜਕੇ ਤੋਂ ਕਿਸਾਨ ਕਾਫ਼ਲਿਆਂ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਕਿਸਾਨਾਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਕੁਝ ਸਮਾਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਆਪਣੇ ਕਾਫਲੇ ਸਮੇਤ ਪੁੱਜੇ ਗਏ। ਥਾਂ ਥਾਂ ਲੰਗਰ ਲਗਾਏ ਗਏ ਹਨ।

You must be logged in to post a comment Login