ਸਿਡਨੀ (P E): ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਐਤਵਾਰ ਨੂੰ ਆਸਟ੍ਰੇਲੀਆ ਦੇ ਚਾਰ ਦਿਨਾਂ ਦੌਰੇ ‘ਤੇ ਰਵਾਨਾ ਹੋ ਗਏ। ਇਸ ਦੌਰੇ ਦਾ ਮੁੱਖ ਉਦੇਸ਼ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਅਤੇ ਕੱਚੇ ਮਾਲ ਅਤੇ ਮੁੱਖ ਖਣਿਜਾਂ ਦੀ ਸਥਿਰ ਸਪਲਾਈ ਲੜੀ ਨੂੰ ਸੁਰੱਖਿਅਤ ਕਰਨ ‘ਤੇ ਧਿਆਨ ਦਿਵਾਉਣਾ ਹੈ।ਮੂਨ ਦੱਖਣੀ ਕੋਰੀਆ ਦੇ ਪਹਿਲੇ ਰਾਸ਼ਟਰਪਤੀ ਹਨ ਜਿਹਨਾਂ ਨੇ 12 ਸਾਲਾਂ ਵਿੱਚ ਆਸਟ੍ਰੇਲੀਆ ਦੀ ਸਰਕਾਰੀ ਯਾਤਰਾ ਕੀਤੀ ਹੈ। ਯੋਨਹਾਪ ਨਿਊਜ਼ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਉਹ ਪਹਿਲੇ ਵਿਦੇਸ਼ੀ ਨੇਤਾ ਹਨ, ਜਿਸ ਨੂੰ ਦੇਸ਼ ਨੇ ਸੱਦਾ ਦਿੱਤਾ ਹੈ।ਮੂਨ ਸੋਮਵਾਰ ਨੂੰ ਕੈਨਬਰਾ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨਾਲ ਇੱਕ ਸਿਖਰ ਸੰਮੇਲਨ ਕਰਨਗੇ। ਅਧਿਕਾਰੀਆਂ ਮੁਤਾਬਕ ਕਾਰਬਨ-ਨਿਊਟਰਲ ਤਕਨਾਲੋਜੀ, ਹਾਈਡ੍ਰੋਜਨ ਅਰਥਵਿਵਸਥਾ, ਰੱਖਿਆ ਉਦਯੋਗ, ਪੁਲਾੜ ਅਤੇ ਸਾਈਬਰਸਪੇਸ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤਕਰਨਾ ਏਜੰਡੇ ਵਿੱਚ ਸਿਖਰ ‘ਤੇ ਰਹਿਣ ਦੀ ਉਮੀਦ ਹੈ।ਸਿਖਰ ਸੰਮੇਲਨ ਤੋਂ ਬਾਅਦ ਮੂਨ ਆਸਟ੍ਰੇਲੀਆਈ ਗਵਰਨਰ-ਜਨਰਲ ਡੇਵਿਡ ਹਰਲੇ ਦੁਆਰਾ ਆਯੋਜਿਤ ਦੁਪਹਿਰ ਦੇ ਖਾਣੇ ਵਿੱਚ ਸ਼ਾਮਲ ਹੋਣਗੇ। ਸੋਮਵਾਰ ਨੂੰ ਹੀ ਮੂਨ 1950-53 ਦੀ ਕੋਰੀਆਈ ਜੰਗ ਦੇ ਆਸਟ੍ਰੇਲੀਆਈ ਦਿੱਗਜ਼ਾਂ ਦੇ ਸਮਾਰਕ ਦਾ ਦੌਰਾ ਕਰਨਗੇ ਅਤੇ ਆਸਟ੍ਰੇਲੀਆਈ ਨੈਸ਼ਨਲ ਕੋਰੀਅਨ ਵਾਰ ਮੈਮੋਰੀਅਲ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨਗੇ।ਇਸ ਯੁੱਧ ਦੌਰਾਨ ਆਸਟ੍ਰੇਲੀਆ ਨੇ ਦੱਖਣੀ ਕੋਰੀਆ ਨਾਲ ਮਿਲ ਕੇ ਲੜਾਈ ਲੜੀ ਸੀ।ਮੰਗਲਵਾਰ ਨੂੰ ਮੂਨ ਸਿਡਨੀ ਦਾ ਦੌਰਾ ਕਰਨਗੇ, ਜਿੱਥੇ ਉਹ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਐਂਥਨੀ ਅਲਬਾਨੀਜ਼ ਨਾਲ ਮਿਲਣਗੇ ਅਤੇ ਮੁੱਖ ਮਾਈਨਿੰਗ ਉਤਪਾਦਾਂ ਦੀ ਸਪਲਾਈ ਲੜੀ ਦੇ ਮੁੱਦੇ ‘ਤੇ ਆਸਟ੍ਰੇਲੀਆਈ ਕਾਰੋਬਾਰੀ ਨੇਤਾਵਾਂ ਨਾਲ ਮੀਟਿੰਗ ਕਰਨਗੇ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login