ਦਿੱਲੀ ਤੋਂ ਜੇਤੂ ਹੋ ਕੇ ਪਰਤੇ ਕਿਸਾਨਾਂ ਤੇ ਮਜ਼ਦੂਰਾਂ ਦਾ ਪੰਜਾਬ ਭਰ ’ਚ ਸਵਾਗਤ

ਦਿੱਲੀ ਤੋਂ ਜੇਤੂ ਹੋ ਕੇ ਪਰਤੇ ਕਿਸਾਨਾਂ ਤੇ ਮਜ਼ਦੂਰਾਂ ਦਾ ਪੰਜਾਬ ਭਰ ’ਚ ਸਵਾਗਤ

ਅਟਾਰੀ, 12 ਦਸੰਬਰ : ਸੰਯੁਕਤ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਬਾਰਡਰਾਂ ’ਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਮੋਰਚਾ ਜਿੱਤ ਕੇ  ਪਰਤੇ ਕਿਸਾਨ ਆਗੂਆਂ ਦਾ ਅੰਮ੍ਰਿਤਸਰ-ਅਟਾਰੀ ਮਾਰਗ ’ਤੇ ਸਥਿਤ ਇੰਡੀਆ ਗੇਟ ਨੇੜੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਨੌਜਵਾਨ ਆਗੂਆਂ ਦੇ ਗਲਾਂ ’ਚ ਹਾਰ ਤੇ ਸਿਰੋਪਾਓ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਭੰਗੜੇ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਨੌਜਵਾਨ ਕਿਸਾਨ ਆਗੂਆਂ ਕਾਬਲ ਸਿੰਘ ਮੁਹਾਵਾ, ਪ੍ਰਭਜੋਤ ਸਿੰਘ, ਬਲਬੀਰ ਸਿੰਘ, ਬਲਵਿੰਦਰ ਸਿੰਘ, ਬਿਕਰਮਜੀਤ ਸਿੰਘ, ਗੁਰਨਾਮ ਸਿੰਘ, ਅਵਤਾਰ ਸਿੰਘ, ਸ਼ੁਬੇਗ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਗੱਲਬਾਤ ਕਰਦਿਆਂ ਕਿਸਾਨ ਆਗੂ ਕਾਬਲ ਸਿੰਘ ਮੁਹਾਵਾ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਰੱਦ ਕਰਨ ਲਈ ਕਿਸਾਨਾਂ ਦੇ ਸੰਘਰਸ਼ ਅੱਗੇ ਝੁਕਣਾ ਪਿਆ। ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ’ਤੇ ਸਾਲ ਭਰ ਬੈਠ ਕੇ ਕੀਤੇ ਗਏ ਤਪ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ 13-14 ਦਸੰਬਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਗਿਗੁਰੂ ਦਾ ਸ਼ੁਕਰਾਨਾ ਕਰਨਗੀਆਂ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰੈਸ ਸਕੱਤਰ ਜੋਗਾ ਸਿੰਘ, ਪੂਰਨ ਸਿੰਘ ਬਾਗੜੀਆਂ, ਬਲਬੀਰ ਸਿੰਘ ਮੁਹਾਵਾ, ਕੁਲਵੰਤ ਸਿੰਘ ਰਾਜਾਤਾਲ ਜੋਨ ਪ੍ਰਧਾਨ, ਗੁਰਸਾਜਨ ਸਿੰਘ ਮਾਲੂਵਾਲ, ਸਾਬਕਾ ਸਰਪੰਚ ਸੁਰਜੀਤ ਸਿੰਘ ਮੁਹਾਵਾ, ਸੁਖਦੇਵ ਸਿੰਘ ਹਵਵੇਲੀਆਂ ਹਾਜ਼ਰ ਸਨ।

You must be logged in to post a comment Login