ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮਾੜੀ ਖਬਰ ; ਆਸਟ੍ਰੇਲੀਆਈ ਯੂਨੀਵਰਸਿਟੀਆਂ ਦੀਆਂ ਫੀਸਾਂ ਵਿਚ ਵਾਧਾ

ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮਾੜੀ ਖਬਰ ; ਆਸਟ੍ਰੇਲੀਆਈ ਯੂਨੀਵਰਸਿਟੀਆਂ ਦੀਆਂ ਫੀਸਾਂ ਵਿਚ ਵਾਧਾ

ਸਿਡਨੀ, , 16 ਦੰਸਬਰ (ਪੰ. ਐ.)-  ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮਾੜੀ ਖਬਰ ਹੈ। ਆਸਟਰੇਲੀਆ ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੁਣ ਇੱਕ ਹੋਰ ਗੰਭੀਰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਉਹ ਹੈ ਯੂਨੀਵਰਸਿਟੀਆਂ ਦੀਆਂ ਫੀਸਾਂ ਵਿੱਚ ਵਾਧਾ। ਫੀਸਾਂ ਵਿੱਚ ਵਾਧੇ ਨੇ ਆਸਟਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਭਾਈਚਾਰੇ ਵਿੱਚ ਹੰਗਾਮਾ ਮਚਾ ਦਿੱਤਾ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅਜੇ ਵੀ ਓਮਿਕਰੋਨਵੇਰੀਐਂਟ ਬਾਰੇ ਚਿੰਤਾਵਾਂ ਦੇ ਬਾਅਦ ਬਾਰਡਰ ਮੁੜ ਖੋਲ੍ਹਣ ਵਿੱਚ ਦੇਰੀ ਕਾਰਨ ਵਿਦੇਸ਼ਾਂ ਵਿੱਚ ਫਸੇ ਹੋਏ ਹਨ। ਬੰਗਲਾਦੇਸ਼ੀ ਵਿਦਿਆਰਥੀ ਸਦਮਾਨ ਅਰਾਫਾਤ ਲਈ, ਉਸਦੀ ਅੰਡਰਗ੍ਰੈਜੁਏਟ ਇੰਜੀਨੀਅਰਿੰਗ ਟਿਊਸ਼ਨ ਫੀਸਾਂ ਵਿੱਚ 6% ਵਾਧਾ ਇੱਕ ਹੈਰਾਨ ਕਰਨ ਵਾਲਾਸੀ। ਆਸਟ੍ਰੇਲੀਆ ਦੀਆਂ ਕਈ ਹੋਰ ਯੂਨੀਵਰਸਿਟੀਆਂ ਵੀ ਕਥਿਤ ਤੌਰ ‘ਤੇ ਆਪਣੀਆਂ ਫੀਸਾਂ ਵਧਾ ਰਹੀਆਂ ਹਨ। ਮੈਲਬੌਰਨ ਯੂਨੀਵਰਸਿਟੀ ਆਪਣੇ 2020 ਦੇ ਸਮਾਯੋਜਨ ਦੇ ਅਨੁਸਾਰ ਵਿਦਿਆਰਥੀਆਂ ਲਈ ਕੁਝ ਹੱਦ ਤੱਕ ਆਪਣੀਆਂ ਫੀਸਾਂ ਵਧਾਏਗੀ।ਸਿਡਨੀ ਯੂਨੀਵਰਸਿਟੀ ਨੇ ਕਿਹਾ ਕਿ ਉਨ੍ਹਾਂ ਦੀ ਫੀਸ 2022 ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਔਸਤਨ 3.8% ਵਧੇਗੀ।
ਕੀ ਆਸਟ੍ਰੇਲੀਅਨ ਯੂਨੀਵਰਸਿਟੀਆਂ ਵਿੱਚ ਵਧ ਰਹੀਆਂ ਫੀਸਾਂ ਜਾਇਜ਼ ਹਨ?
ਇਸ ਰੌਲੇ–ਰੱਪੇ ਦੇ ਵਿਚਕਾਰ, ਇੱਕ ਨਵੀਂ ਕਿਤਾਬ ਵਿੱਚ ਦਲੀਲ ਦਿੱਤੀ ਗਈ ਹੈ ਕਿ ਬਹੁਤ ਸਾਰੀਆਂ ਆਸਟ੍ਰੇਲੀਆਈ ਯੂਨੀਵਰਸਿਟੀਆਂ ਅੰਤਰਰਾਸ਼ਟਰੀਵਿਦਿਆਰਥੀਆਂ ਤੋਂ ਘੱਟ ਫੀਸ ਲੈ ਰਹੀਆਂ ਹਨ। ਐਸੋਸੀਏਟ ਪ੍ਰੋਫੈਸਰ ਸਾਲਵਾਟੋਰ ਬਾਬੋਨਸ, ਸਿਡਨੀ ਯੂਨੀਵਰਸਿਟੀ ਦੇ ਇੱਕ ਉੱਚ ਸਿੱਖਿਆ ਟਿੱਪਣੀਕਾਰ ਨੇਦਲੀਲ ਦਿੱਤੀ ਹੈ ਕਿ ਘਰੇਲੂ ਯਾਨੀ domestic ਵਿਦਿਆਰਥੀਆਂ ਨੂੰ ਸਿੱਖਿਆ ਦੇਣ ਲਈ ਆਸਟ੍ਰੇਲੀਆਈ ਸਰਕਾਰਾਂ ਦੁਆਰਾ ਖਰਚੇ ਗਏ ਪੈਸੇ ਨਾਲ ਮੇਲਕਰਨ ਲਈ ਫੀਸਾਂ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ।
ਡਾ. ਬੇਬੋਨਸ ਦਾ ਦਾਅਵਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਵਿੱਚ ਨਿਸ਼ਚਿਤ ਖਰਚਿਆਂ ਲਈ ਵੀ ਭੁਗਤਾਨ ਕਰਨਾ ਚਾਹੀਦਾ ਹੈ, ਜੋਵਰਤਮਾਨ ਵਿੱਚ ਸਿਰਫ ਘਰੇਲੂ ਫੀਸਾਂ ਦੁਆਰਾ ਕਵਰ ਕੀਤਾ ਜਾਂਦਾ ਹੈ। ਅੰਤਰਰਾਸ਼ਟਰੀ ਵਿਦਿਆਰਥੀ ਆਪਣੀ ਸਿੱਖਿਆ ਦਾ ਪੂਰਾ ਖਰਚਾ ਨਹੀਂ ਚੁੱਕ ਰਹੇ ਹਨ। ਇੰਟਰਨੈਸ਼ਨਲ ਐਜੂਕੇਸ਼ਨ ਐਸੋਸੀਏਸ਼ਨ ਆਫ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਫਿਲ ਹਨੀਵੁੱਡ ਨੇ ਦੱਸਿਆ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਟਿਊਸ਼ਨਫੀਸ ਘਰੇਲੂ ਵਿਦਿਆਰਥੀਆਂ ਨਾਲੋਂ ਔਸਤਨ ਯਾਨੀ annually ਤਿੰਨ ਗੁਣਾ ਹੈ। ਨਾਲ ਹੀ ਤੁਹਾਨੂੰ ਦਸ ਦਈਏ ਕਿ ਮੋਨਾਸ਼ ਦੇ ਵਿਦਿਆਰਥੀਆਂ ਨੇ ਟਿਊਸ਼ਨਫੀਸ ਵਧਾਉਣ ਦੇ ਯੂਨੀਵਰਸਿਟੀ ਦੇ ਫੈਸਲੇ ‘ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।ਵੇਖਣਾ ਇਹ ਹੋਵੇਗਾ ਕਿ ਵਿਦਿਆਰਥੀ ਯੂਨੀਵਰਸਿਟੀਆਂ ਵਲੋਂ ਵਧਾਏ ਫੀਸਾਂ ਦੇ ਫੈਸਲੇ ਨੂੰ ਅਪਣਾਉਂਦੇ ਹਨ ਜਾਂ ਨਹੀਂ। ਜੇਕਰ ਨਹੀਂ ਤਾਂ ਵਿਦਿਆਰਥੀ ਇਸਦੇਖ਼ਿਲਾਫ਼ ਕੀ ਕਦਮ ਚੁੱਕਦੇ ਹਨ।

You must be logged in to post a comment Login