ਮਿਸ ਵਰਲਡ 2021 ਫਾਈਨਲ ਮੁਲਤਵੀ: ਭਾਰਤੀ ਸੁੰਦਰੀ ਸਣੇ 17 ਨੂੰ ਕਰੋਨਾ

ਮਿਸ ਵਰਲਡ 2021 ਫਾਈਨਲ ਮੁਲਤਵੀ: ਭਾਰਤੀ ਸੁੰਦਰੀ ਸਣੇ 17 ਨੂੰ ਕਰੋਨਾ

ਚੰਡੀਗੜ੍ਹ, 17 ਦਸੰਬਰ : ਮਿਸ ਵਰਲਡ 2021 ਮੁਕਾਬਲੇ ਦਾ ਗ੍ਰੈਂਡ ਫਿਨਾਲੇ ਕਰੋਨਾ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਮਨਸਾ ਵਾਰਾਨਸੀ ਸਮੇਤ 17 ਮੁਟਿਆਰਾਂ ਕਰੋਨਾ ਪਾਜ਼ੇਟਿਵ ਨਿਕਲੀਆਂ ਹਨ। ਸਾਰਿਆਂ ਨੂੰ ਪੋਰਟੋ ਰੀਕੋ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਦਰਅਸਲ ਪੋਰਟੋ ਰੀਕੋ ਵਿੱਚ ਇਹ ਸਮਾਗਮ ਅੱਜ ਭਾਰਤੀ ਸਮੇਂ ਅਨੁਸਾਰ ਤੜਕੇ 4.30 ਵਜੇ ਹੋਣਾ ਸੀ ਪਰ ਕਰੋਨਾ ਕਾਰਨ ਇਸ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਮੇਜ਼ਬਾਨਾਂ ਦਾ ਕਹਿਣਾ ਹੈ ਕਿ ਮਿਸ ਵਰਲਡ ਮੁਕਾਬਲਾ ਅਗਲੇ 90 ਦਿਨਾਂ ਦੇ ਅੰਦਰ ਉਸੇ ਸਥਾਨ ‘ਤੇ ਹੋਵੇਗਾ। ਸਿਹਤ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਾਅਦ ਸਾਰੀਆਂ ਮੁਟਿਆਰਾਂ ਨੂੰ ਘਰ ਪਰਤਣ ਦੀ ਇਜਾਜ਼ਤ ਦਿੱਤੀ ਜਾਵੇਗੀ।

You must be logged in to post a comment Login