ਆਸਟ੍ਰੇਲੀਆ ਅਤੇ ਬ੍ਰਿਟੇਨ ਵਲੋਂ ਮੁਕਤ ਵਪਾਰ ਸਮਝੌਤੇ ‘ਤੇ ਦਸਤਖ਼ਤ

ਆਸਟ੍ਰੇਲੀਆ ਅਤੇ ਬ੍ਰਿਟੇਨ ਵਲੋਂ ਮੁਕਤ ਵਪਾਰ ਸਮਝੌਤੇ ‘ਤੇ ਦਸਤਖ਼ਤ

ਸਿਡਨੀ (P E): ਆਸਟ੍ਰੇਲੀਆ ਅਤੇ ਬ੍ਰਿਟੇਨ ਨੇ ਸ਼ੁੱਕਰਵਾਰ ਨੂੰ ਇਕ ਮੁਕਤ ਵਪਾਰ ਸਮਝੌਤੇ ‘ਤੇ ਦਸਤਖ਼ਤ ਕੀਤੇ, ਜਿਸ ਨਾਲ ਦੇਸ਼ਾਂ ਵਿਚਾਲੇ ਨਿਰਯਾਤ ‘ਤੇ ਲੱਗਭਗ ਸਾਰੇ ਟੈਕਸ ਖ਼ਤਮ ਹੋ ਜਾਣਗੇ।ਐਫਟੀਏ ‘ਤੇ ਐਡੀਲੇਡ ਵਿੱਚ ਆਸਟ੍ਰੇਲੀਆ ਦੇ ਵਪਾਰ ਮੰਤਰੀ ਡੈਨ ਤੇਹਾਨ ਅਤੇ ਲੰਡਨ ਵਿੱਚ ਅੰਤਰਰਾਸ਼ਟਰੀ ਵਪਾਰ ਲਈ ਬ੍ਰਿਟੇਨ ਦੀ ਰਾਜ ਮੰਤਰੀ ਐਨ-ਮੈਰੀ ਟ੍ਰੇਵਲੀਅਨ ਦੁਆਰਾ ਇੱਕ ਵਰਚੁਅਲ ਸਮਾਰੋਹ ਵਿੱਚ ਹਸਤਾਖਰ ਕੀਤੇ ਗਏ। ਬ੍ਰਿਟੇਨ ਦੇ ਅੰਤਰਰਾਸ਼ਟਰੀ ਵਪਾਰ ਵਿਭਾਗ ਨੇ ਕਿਹਾ ਕਿ ਇਹ ਵਪਾਰ ਸਮਝੌਤਾ ਬ੍ਰਿਟੇਨ ਅਤੇ ਆਸਟ੍ਰੇਲੀਆ ਵਿਚਕਾਰ ਬ੍ਰੈਗਜ਼ਿਟ ਤੋਂ ਬਾਅਦ ਦੇ ਆਰਥਿਕ ਸਬੰਧਾਂ ਨੂੰ ਨਵਾਂ ਰੂਪ ਦੇਵੇਗਾ। ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਯੂਕੇ ਨੇ ਆਸਟ੍ਰੇਲੀਆ ਨਾਲ ਇੱਕ ਇਤਿਹਾਸਕ ਵਪਾਰ ਸਮਝੌਤੇ ‘ਤੇ ਹਸਤਾਖਰ ਕੀਤੇ ਹਨ, ਜੋ ਕਿ ਯੂਰਪੀ ਸੰਘ ਨੂੰ ਛੱਡਣ ਤੋਂ ਬਾਅਦ ਇਹ ਸਾਡਾ ਪਹਿਲਾ, ਡਿਜੀਟਲ ਅਤੇ ਸੇਵਾਵਾਂ ਵਿੱਚ ਨਵੇਂ ਗਲੋਬਲ ਮਾਪਦੰਡ ਸਥਾਪਤ ਕਰਨ ਦਾ ਸਮਝੌਤਾ ਹੈ ਜੋ ਬ੍ਰਿਟੇਨ ਅਤੇ ਆਸਟ੍ਰੇਲੀਆ ਲਈ ਨਵੇਂ ਕੰਮ ਅਤੇ ਯਾਤਰਾ ਦੇ ਮੌਕੇ ਪੈਦਾ ਕਰੇਗਾ। ਦੋਹਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਜੂਨ ਵਿੱਚ ਸੌਦੇ ਸਮਝੌਤੇ ‘ਤੇ ਪਹੁੰਚੇ ਸਨ ਅਤੇ ਦਸਤਾਵੇਜ਼ ਦੇ ਸਾਰੇ ਅਧਿਆਵਾਂ ਨੂੰ ਪਹਿਲਾਂ ਹੀ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ।

You must be logged in to post a comment Login