ਮੈਲਬੌਰਨ (P E): ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਬੱਚੇ ਨੇ ਆਪਣੀ ਪਾਕੇਟ ਮਨੀ ਬਚਾ ਕੇ ਕਰੋੜਾਂ ਰੁਪਏ ਦੀ ਕੀਮਤ ਵਾਲਾ ਘਰ ਖਰੀਦਿਆ ਹੋਵੇ। ਸੁਣਨ ਵਿਚ ਸ਼ਾਇਦ ਅਜੀਬ ਲੱਗੇ ਪਰ ਇਹ ਸੱਚ ਹੈ। ਆਸਟ੍ਰੇਲੀਆ ਵਿਚ ਇਕ 6 ਸਾਲ ਦੀ ਬੱਚੀ ਅਤੇ ਉਸ ਦੇ ਭਰਾ ਨੇ ਆਪਣੀ ਪਾਕੇਟ ਮਨੀ ਤੋਂ ਪੈਸੇ ਬਚਾ ਕੇ 671,000 ਡਾਲਰ ਮਤਲਬ 3.6 ਕਰੋੜ ਰੁਪਏ ਦੀ ਕੀਮਤ ਦਾ ਇਕ ਘਰ ਖਰੀਦਿਆ ਹੈ।
ਭੈਣ-ਭਰਾ ਨੇ ਮਿਲ ਕੇ ਖਰੀਦਿਆ ਘਰ : ਮੈਲਬੌਰਨ ਵਿਚ 6 ਸਾਲ ਦੀ ਰੂਬੀ, ਉਸ ਦੇ ਭਰਾ ਗਸ ਅਤੇ ਭੈਣ ਲੂਸੀ ਮੈਕਲੇਲਨ ਨੇ ਆਪਣੀ ਪਾਕੇਟ ਮਨੀ ਤੋਂ ਆਪਣਾ ਪਹਿਲਾ ਘਰ 3.6 ਕਰੋੜ ਰੁਪਏ ਵਿਚ ਖਰੀਦਿਆ ਹੈ। ਮੈਲਬੌਰਨ ਦੇ ਸਾਊਥ ਈਸਟ ਕਲਾਇਡ ਵਿਚ ਇਹਨਾਂ ਬੱਚਿਆਂ ਨੇ ਨਵਾਂ ਘਰ ਖਰੀਦਿਆ। ਬੱਚਿਆਂ ਦੇ ਪਿਤਾ ਕੈਮ ਮੈਕਲੇਲਨ ਇਕ ਪ੍ਰਾਪਰਟੀ ਇਨਵੈਸਟ ਮਾਹਰ ਹਨ, ਜਿਹਨਾਂ ਨੇ ਉਹਨਾਂ ਨੂੰ ਘਰ ਖਰੀਦਣ ਵਿਚ ਮਦਦ ਕੀਤੀ।
ਪਾਕੇਟ ਮਨੀ ਵਿਚ ਜੁਟਾਏ 4.5 ਲੱਖ : 47 ਸਾਲ ਦੇ ਪਿਤਾ ਕੈਮ ਮੈਕਲੇਲਨ ਨੇ ਕਿਹਾ ਕਿ ਵਿੱਤੀ ਤੌਰ ‘ਤੇ ਉਹਨਾਂ ਵਿਚੋਂ ਹਰੇਕ ਨੇ 2000 ਡਾਲਰ ਦਾ ਯੋਗਦਾਨ ਦਿੱਤਾ ਹੈ, ਜਿਸ ਨੂੰ ਉਹਨਾਂ ਨੇ ਪਾਕੇਟ ਮਨੀ ਵਿਚ ਬਚਾਇਆ ਸੀ। ਬੱਚਿਆਂ ਨੇ ਘਰ ਦੇ ਕੰਮ ਕਰ ਕੇ ਅਤੇ ਆਪਣੇ ਪਿਤਾ ਦੀ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ ਨੂੰ ਪੈਕ ਕਰ ਕੇ ਇਹ ਪੈਸੇ ਕਮਾਏ ਸਨ। ਬੱਚਿਆਂ ਨੇ ਕੰਮ ਕਰ ਕੇ 4.5 ਲੱਖ ਰੁਪਏ ਇਕੱਠੇ ਕੀਤੇ। ਪਿਤਾ ਕੈਮ ਨੂੰ ਆਸ ਹੈ ਕਿ 10 ਸਾਲ ਵਿਚ ਘਰ ਦੀ ਕੀਮਤ ਦੁੱਗਣੀ ਹੋ ਜਾਵੇਗੀ। ਇਹੀ ਕਾਰਨ ਸੀ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਪਾਕੇਟ ਮਨੀ ਜਮਾਂ ਕਰਕੇ ਉਸ ਨਾਲ ਪ੍ਰਾਪਰਟੀ ਖਰੀਦਣ ਲਈ ਪ੍ਰੇਰਿਤ ਕੀਤਾ।
You must be logged in to post a comment Login