ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ’ਚ ਭਗਦੜ: 12 ਮੌਤਾਂ, 20 ਜ਼ਖ਼ਮੀ

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ’ਚ ਭਗਦੜ: 12 ਮੌਤਾਂ, 20 ਜ਼ਖ਼ਮੀ

ਜੰਮੂ, 1 ਜਨਵਰੀ : ਅੱਜ ਤੜਕੇ 2.45 ’ਤੇ ਵੈਸ਼ਨੋ ਦੇਵੀ ਪੁੱਜਣ ਵਾਲੇ ਸ਼ਰਧਾਲੂਆਂ ’ਚ ਭਗਦੜ ਮਚਣ ਕਾਰਨ 12 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ। ਹਾਦਸੇ ‘ਚ ਜ਼ਖ਼ਮੀਆਂ ਦਾ ਨਰਾਇਣਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਉਪ ਰਾਜਪਾਲ ਮਨੋਜ ਸਿਨਹਾ ਨੇ ਭਗਦੜ ਦੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਅਤੇ ਭਗਦੜ ‘ਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ‘ਚੋਂ 2-2 ਲੱਖ ਰੁਪਏ ਅਤੇ ਜ਼ਖਮੀਆਂ ਲਈ 50,000 ਰੁਪਏ ਦੇਣ ਦਾ ਐਲਾਨ ਕੀਤਾ। ਜੰਮੂ-ਕਸ਼ਮੀਰ ਦੇ ਐੱਲਜੀ ਮਨੋਜ ਸਿਨਹਾ ਨੇ ਕਟੜਾ ਦੇ ਮਾਤਾ ਵੈਸ਼ਨੋ ਦੇਵੀ ਭਵਨ ‘ਚ ਭਗਦੜ ‘ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 10 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2-2 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਵੀ ਕੀਤਾ। ਮਰਨ ਵਾਲਿਆਂ ਵਿੱਚੋਂ ਅੱਠ ਦੀ ਪਛਾਣ ਉੱਤਰ ਪ੍ਰਦੇਸ਼ ਦੇ ਅਰੁਣ ਪ੍ਰਤਾਪ ਸਿੰਘ (30), ਧਰਮਵੀਰ ਸਿੰਘ (35), ਵਿਨੀਤ ਕੁਮਾਰ (38) ਅਤੇ ਸ਼ਮਤਾ ਸਿੰਘ (35), ਦਿੱਲੀ ਦੇ ਵਿਨੈ ਕੁਮਾਰ (24) ਅਤੇ ਸੋਨੂੰ ਪਾਂਡੇ (24), ਹਰਿਆਣਾ ਦੀ ਮਮਤਾ (38) ਅਤੇ ਜੰਮੂ ਕਸ਼ਮੀਰ ਦੇ ਰਾਜੌਰੀ ਦੇ ਦੇਸ਼ਰਾਜ ਕੁਮਾਰ (26)ਵਜੋਂ ਹੋਈ ਹੈ ਤੇ ਬਾਕੀ ਮ੍ਰਿਤਕਾਂ ਦੀ ਪਛਾਣ ਹੋਣੀ ਬਾਕੀ ਹੈ।

You must be logged in to post a comment Login