ਸਰਬਤ ਦੇ ਭਲੇ ਲਈ ਸੁਖਮਨੀ ਸਾਹਿਬ ਦਾ ਪਾਠ ਕਰਾਇਆ

ਸਰਬਤ ਦੇ ਭਲੇ ਲਈ ਸੁਖਮਨੀ ਸਾਹਿਬ ਦਾ ਪਾਠ ਕਰਾਇਆ

ਪਟਿਆਲਾ 4 ਜਨਵਰੀ (ਕੰਬੋਜ)-ਬੀਤੇ ਦਿਨੀਂ ਨਵੇਂ ਸਾਲ ਦੀ ਆਮਦ ਮੌਕੇ ਯੂਨਾਈਟਿਡ ਇੰਡੀਆ ਇੰਸ਼ੋਰ ਕੰਪਨੀ ਵਲੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਮੈਡਮ ਮੀਨਾ ਸਮਰਾ ਵਲੋਂ ਆਏ ਸਮੂਹ ਪੱਤਵੰਤੇ ਸੱਜਣਾਂ ਤੇ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਮਨੁੱਖਤਾ ਦੇ ਭਲੇ ਲਈ ਹਮੇਸ਼ਾਂ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਲੋੜਵੰਦਾਂ ਦੀ ਹਮੇਸ਼ਾਂ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਰੋਏ ਸਮਾਜ ਦੀ ਸਿਰਜਣਾ ਲਈ ਇਕਜੁੱਟ ਹੋ ਕੇ ਵਾਤਾਵਰਣ ਦੀ ਸ਼ੁੱਧਤਾ ਤੇ ਸਮਾਜ ਸੇਵਾ ਦੇ ਖੇਤਰ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਰਵਿੰਦਰ ਸਿੰਘ ਭੱਟੀ ਵਲੋਂ ਸਮੂਹ ਸਟਾਫ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਉਘੇ ਸਮਾਜ ਸੇਵਕ ਸੰਦੀਪ ਗੁਪਤਾ, ਰਵਿੰਦਰ ਸਿੰਘ ਭੱਟੀ ਮਾਰਕੀਟਿੰਗ ਮੈਨੇਜਰ, ਸ੍ਰੀ ਰਮਨ ਸ਼ਰਮਾ, ਰਜਨੀ ਦੇਵੀ, ਡੀ ਪੀ ਐਸ ਗਰੌਵਰ, ਮਨਦੀਪ ਕਟਾਰੀਆ, ਗੌਤਮ ਮੋਦੀ, ਜੇ. ਬੀ. ਸਿੰਘ ਆਦਿ ਹਾਜ਼ਰ ਸਨ।

ਸ੍ਰੀਮਤੀ ਮੀਨਾ ਸਮਰਾ ਤੇ ਆਰ ਐਸ ਭੱਟੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਮੁੱਖ ਮਹਿਮਾਨ।

You must be logged in to post a comment Login