ਮੁੱਲਾਂਪੁਰ: ਪਰਿਵਾਰ ਦੇ 4 ਜੀਆਂ ਦੀ ਭੇਤਭਰੀ ਮੌਤ

ਮੁੱਲਾਂਪੁਰ: ਪਰਿਵਾਰ ਦੇ 4 ਜੀਆਂ ਦੀ ਭੇਤਭਰੀ ਮੌਤ

ਗੁਰੂਸਰ ਸੁਧਾਰ, 4 ਜਨਵਰੀ- ਮੁੱਲਾਂਪੁਰ ਦੇ ਰੇਲਵੇ ਸਟੇਸ਼ਨ ਲਾਗੇ ਸਰਕਾਰੀ ਕੁਆਰਟਰ ਵਿੱਚ ਰਹਿੰਦੇ ਦਰਜਾਚਾਰ ਮੁਲਾਜ਼ਮ ਸੁਖਦੇਵ ਸਿੰਘ (56 ਸਾਲ) ਸਮੇਤ ਉਨ੍ਹਾਂ ਦਾ ਪੁੱਤਰ ਜਗਦੀਪ ਸਿੰਘ (28), ਗਰਭਵਤੀ ਨੂੰਹ ਜੋਤੀ (25) ਅਤੇ ਮਾਸੂਮ ਪੋਤਰੀ ਜੋਤ (2) ਰਾਤ ਕਮਰੇ ਵਿੱਚ ਸੁੱਤੇ ਰਹਿ ਗਏ। ਪਰਿਵਾਰਕ ਸੂਤਰਾਂ ਅਨੁਸਾਰ 3 ਜਨਵਰੀ ਨੂੰ ਘਰ ਵਿੱਚ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਸਨ। ਕੁਝ ਰਿਸ਼ਤੇਦਾਰ ਵੀ ਰਾਤ ਸਮੇਂ ਘਰ ਵਿੱਚ ਮੌਜੂਦ ਸੀ। ਮ੍ਰਿਤਕ ਸੁਖਦੇਵ ਸਿੰਘ ਦੀ ਪਤਨੀ ਅਤੇ ਧੀ ਜਵਾਈ ਨਾਲ ਲੱਗਦੇ ਕਮਰੇ ਵਿੱਚ ਸੁੱਤੇ ਸਨ, ਸਵੇਰੇ ਉਠਣ ਬਾਅਦ ਘਟਨਾ ਦਾ ਪਤਾ ਲੱਗਾ। ਥਾਣਾ ਦਾਖਾ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸੁਧਾਰ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤੀਆਂ ਹਨ।

You must be logged in to post a comment Login