ਚੰਡੀਗੜ੍ਹ, 13 ਜਨਵਰੀ- 74 ਸਾਲ ਬਾਅਦ ਜਦੋਂ ਦੋ ਭਰਾ ਮਿਲੇ ਤਾਂ ਉਨ੍ਹਾਂ ਨੇ ਕੁੱਝ ਪਲਾਂ ਵਿੱਚ ਹੀ ਸਾਰੀ ਜ਼ਿੰਦਗੀ ਗੁਜ਼ਾਰ ਲਈ। ਕਰਤਾਰਪੁਰ ਲਾਂਘੇ ‘ਤੇ 74 ਸਾਲਾਂ ਬਾਅਦ ਮਿਲਦੇ ਹੋਏ ਉਹ ਇੱਕ-ਦੂਜੇ ਨੂੰ ਜੱਫੀ ਪਾ ਕੇ ਭੁੱਬਾਂ ਮਾਰ ਕੇ ਰੋਏ। ਕਰਤਾਰਪੁਰ ਸਾਹਿਬ ਲਾਂਘੇ ਨੇ 74 ਸਾਲਾਂ ਬਾਅਦ ਪੰਜਾਬ ਦੀ ਸਰਹੱਦ ਤੋਂ ਪਾਰ ਦੋ ਬਜ਼ੁਰਗ ਭਰਾਵਾਂ ਨੂੰ ਦੁਬਾਰਾ ਮਿਲਾਇਆ ਹੈ। ਵੰਡ ਵੇਲੇ ਦੋਵੇਂ ਭਰਾ ਵੱਖ ਹੋ ਗਏ ਸਨ। ਮੰਗਲਵਾਰ ਨੂੰ 74 ਸਾਲਾਂ ਦੇ ਵਕਫ਼ੇ ਤੋਂ ਬਾਅਦ ਦੋ ਭਰਾਵਾਂ ਦੀ ਇੱਕ ਦੂਜੇ ਨੂੰ ਮਿਲਣ ਦੀ ਵੀਡੀਓ ਵਾਇਰਲ ਹੋਈ। ਭਰਾ-ਮੁਹੰਮਦ ਸਿੱਦੀਕ ਅਤੇ ਮੁਹੰਮਦ ਹਬੀਬ ਉਰਫ਼ ਚੀਲਾ 1947 ਵਿਚ ਵੰਡ ਵੇਲੇ ਵੱਖ ਹੋ ਗਏ ਸਨ। ਮੁਹੰਮਦ ਸਿੱਦੀਕ ਪਾਕਿਸਤਾਨ ਦੇ ਫੈਸਲਾਬਾਦ ਦਾ ਵਸਨੀਕ ਹੈ, ਜਦਕਿ ਮੁਹੰਮਦ ਹਬੀਬ ਭਾਰਤ ਦੇ ਪੰਜਾਬ ਦਾ ਵਸਨੀਕ ਹੈ। ਦੋਵਾਂ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਮੁਲਾਕਾਤ ਦੀ ਯੋਜਨਾ ਬਣਾਈ, ਜਦੋਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਸੋਸ਼ਲ ਮੀਡੀਆ ‘ਤੇ ਇਕ-ਦੂਜੇ ਦਾ ਪਤਾ ਲਗਾਇਆ। ਦੋਵਾਂ ਭਰਾਵਾਂ ਨੇ ਕਰਤਾਰਪੁਰ ਲਾਂਘੇ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ ਹੈ, ਜਿਸ ਨੇ ਉਨ੍ਹਾਂ ਨੂੰ ਦੁਬਾਰਾ ਮਿਲਾਉਣ ਵਿੱਚ ਮਦਦ ਕੀਤੀ।

You must be logged in to post a comment Login