ਅਮਰੀਕਾ: ਸਿੱਖ ਟੈਕਸੀ ਚਾਲਕ ’ਤੇ ਨਸਲੀ ਹਮਲਾ ਕਰਨ ਵਾਲਾ ਗ੍ਰਿਫ਼ਤਾਰ

ਅਮਰੀਕਾ: ਸਿੱਖ ਟੈਕਸੀ ਚਾਲਕ ’ਤੇ ਨਸਲੀ ਹਮਲਾ ਕਰਨ ਵਾਲਾ ਗ੍ਰਿਫ਼ਤਾਰ

ਨਿਊਯਾਰਕ, 15 ਜਨਵਰੀ-ਨਿਊਯਾਰਕ ਦੇ ਜੇਐੱਫਕੇ ਕੌਮਾਂਤਰੀ ਹਵਾਈ ਅੱਡੇ ’ਤੇ ਭਾਰਤੀ ਮੂਲ ਦੇ ਸਿੱਖ ਟੈਕਸੀ ਡਰਾਈਵਰ ’ਤੇ ਹਮਲਾ ਕਰਨ, ਉਸ ਦੀ ਪੱਗ ਨਾਲ ਲਾਹੁਣ ਅਤੇ ‘ਪਗੜੀਧਾਰੀ ਆਪਣੇ ਦੇਸ਼ ਵਾਪਸ ਚਲੇ ਜਾਣ’ ਕਹਿਣ ਦੇ ਦੋਸ਼ ਹੇਠ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ’ਤੇ ਨਸਲੀ ਨਫ਼ਰਤ ਦਾ ਦੋਸ਼ ਲਾਇਆ ਗਿਆ ਹੈ। ਮੁਹੰਮਦ ਹਸਨੈਨ ਨੂੰ 3 ਜਨਵਰੀ ਨੂੰ ਸਿੱਖ ਟੈਕਸੀ ਡਰਾਈਵਰ ਨਾਲ ਕੁੱਟਮਾਰ ਕਰਨ ਦੇ ਦੋਸ਼ ‘ਚ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ।

You must be logged in to post a comment Login