ਮੰਦਿਰ ਵਿੱਚ ਬੇਅਦਬੀ ਦੀ ਕੋਸ਼ਿਸ਼ ਨਿਖੇਧੀਪੂਰਨ-ਸਿੱਧੂ

ਮੰਦਿਰ ਵਿੱਚ ਬੇਅਦਬੀ ਦੀ ਕੋਸ਼ਿਸ਼ ਨਿਖੇਧੀਪੂਰਨ-ਸਿੱਧੂ

ਚੰਡੀਗੜ੍ਹ, 25 ਜਨਵਰੀ- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਜ਼ਿਲ੍ਹੇ ਦੇ ਇਤਿਹਾਸਕ ਕਾਲੀ ਮਾਤਾ ਮੰਦਿਰ ਵਿੱਚ ਬੇਅਦਬੀ ਦੀ ਕਥਿਤ ਕੋਸ਼ਿਸ਼ ਦੀ ਮੰਗਲਵਾਰ ਨੂੰ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਨਫਰਤ ਦੀ ਰਾਜਨੀਤੀ ਘੁਸਪੈਠ ਕਰ ਰਹੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕਰਨ ਵਾਲੇ ਲੋਕ ‘ਪੰਜਾਬੀਅਤ’ ਦੇ ਸਮਾਜਿਕ ਅਤੇ ਆਰਥਿਕ ਤਾਣੇ ਬਾਣੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਣਗੇ। ਕਾਂਗਰਸੀ ਆਗੂ ਨੇ ਟਵਿੱਟਰ ’ਤੇ ਲਿਖਿਆ, ‘ਪੰਜਾਬ ਵਿੱਚ ਡਰ, ਧਰੁਵੀਕਰਨ ਅਤੇ ਨਫਰਤ ਦੀ ਰਾਜਨੀਤੀ ਘੁਸਪੈਠ ਕਰ ਰਹੀ ਹੈ। ਮਾਤਾ ਕਾਲੀ ਦੇਵੀ ਮੰਦਿਰ ਵਿੱਚ ਬੇਅਦਬੀ ਦੀ ਕੋਸ਼ਿਸ਼ ਨਿਖੇਧੀਪੂਰਨ ਹੈ। ਭਾਈਚਾਰਕ ਸਾਂਝ ਅਤੇ ਸਭਨਾਂ ਧਰਮਾਂ ਦਾ ਸਨਮਾਨ ਸਾਡੀ ਢਾਲ ਹੈ।’

You must be logged in to post a comment Login