ਆਰਆਰਬੀ-ਐੱਨਟੀਪੀਸੀ ਪ੍ਰੀਖਿਆ ਦੇ ਵਿਰੋਧ ’ਚ ਬਿਹਾਰ ਬੰਦ

ਆਰਆਰਬੀ-ਐੱਨਟੀਪੀਸੀ ਪ੍ਰੀਖਿਆ ਦੇ ਵਿਰੋਧ ’ਚ ਬਿਹਾਰ ਬੰਦ

ਪਟਨਾ, 28 ਜਨਵਰੀ-ਵਿਰੋਧੀ ਪਾਰਟੀਆਂ ਦੇ ਨੇਤਾਵਾਂ ਅਤੇ ਕਾਰਕੁਨਾਂ ਨੇ ਅੱਜ ਆਰਆਰਬੀ-ਐੱਨਟੀਪੀਸੀ ਪ੍ਰੀਖਿਆ ਪ੍ਰਕਿਰਿਆ ਦੇ ਵਿਰੋਧ ਵਿਚ ਵਿਦਿਆਰਥੀ ਜਥੇਬੰਦੀਆਂ ਵੱਲੋਂ ਦਿੱਤੇ ਬਿਹਾਰ ਬੰਦ ਦੇ ਸਮਰਥਨ ਵਿਚ ਪ੍ਰਦਰਸ਼ਨ ਕੀਤਾ ਅਤੇ ਸੜਕ ‘ਤੇ ਟਾਇਰ ਸਾੜ ਕੇ ਰੇਲ ਗੱਡੀਆਂ ਰੋਕੀਆਂ। ਬਿਹਾਰ ਦੀ ਰਾਜਧਾਨੀ ਪਟਨਾ ‘ਚ ਆਰਜੇਡੀ ਵਰਕਰਾਂ ਨੇ ਭਿਖਨਾ ਪਹਾੜੀ ਮੋੜ ‘ਤੇ ਟਾਇਰ ਸਾੜ ਕੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਕੇ ਪ੍ਰਦਰਸ਼ਨ ਕੀਤਾ। ਜਨ ਅਧਿਕਾਰ ਪਾਰਟੀ ਦੇ ਵਰਕਰਾਂ ਨੇ ਪਟਨਾ ਯੂਨੀਵਰਸਿਟੀ ਨੇੜੇ ਡਾਕਬੰਗਲਾ ਚੌਰਾਹੇ ‘ਤੇ ਬੰਦ ਦੇ ਸਮਰਥਨ ‘ਚ ਪ੍ਰਦਰਸ਼ਨ ਕੀਤਾ।

You must be logged in to post a comment Login