ਮਿਸਿਜ਼ ਇੰਡੀਆ ਕੰਚਨ ਕਟਾਰੀਆ ਨੇ ਗਰੀਬ ਬੱਚਿਆਂ ਨੂੰ ਬੂਟ ਵੰਡੇ

ਮਿਸਿਜ਼ ਇੰਡੀਆ ਕੰਚਨ ਕਟਾਰੀਆ ਨੇ ਗਰੀਬ ਬੱਚਿਆਂ ਨੂੰ ਬੂਟ ਵੰਡੇ

ਸਿਰਸਾ, 31 ਜਨਵਰੀ (ਸਤੀਸ਼ ਬਾਂਸਲ) ਮਿਸਿਜ਼ ਇੰਡੀਆ 2019 ਦਾ ਖਿਤਾਬ ਜਿੱਤਣ ਵਾਲੀ ਕੰਚਨ ਕਟਾਰੀਆ ਨੇ ਯੂਟਿਊਬ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਕੁਝ ਛੋਟੇ ਬੱਚਿਆਂ ਨਾਲ ਨਜ਼ਰ ਆ ਰਹੀ ਹੈ। ਜੀ ਹਾਂ, ਕੰਚਨ ਕਟਾਰੀਆ ਨੇ ਇਨ੍ਹਾਂ ਬੱਚਿਆਂ ਨੂੰ ਆਪਣੇ ਪੈਰਾਂ ‘ਤੇ ਪਾਉਣ ਲਈ ਬੂਟ ਵੰਡੇ  ਹਨ। ਕੰਚਨ ਕਟਾਰੀਆ ਨੇ ਇਨ੍ਹਾਂ ਕਰੀਬ 70 ਗਰੀਬ ਬੱਚਿਆਂ ਨੂੰ ਬੂਟ  ਵੰਡ ਕੇ ਉਨ੍ਹਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਫੈਲਾਈ ਹੈ। ਕੰਚਨ ਕਟਾਰੀਆ ਅਨੁਸਾਰ ਉਸ ਨੇ ਸਭ ਤੋਂ ਪਹਿਲਾਂ ਇਨ੍ਹਾਂ ਸਾਰੇ ਬੱਚਿਆਂ ਦੇ ਪੈਰਾਂ ਦੀ ਮਾਪ ਕੀਤੀ ਅਤੇ ਉਸੇ ਮਾਪ ਅਨੁਸਾਰ ਬੱਚਿਆਂ ਦੇ ਬੂਟ ਲਿਆਂਦੇ ਅਤੇ ਫਿਰ ਇਨ੍ਹਾਂ ਗਰੀਬ ਬੱਚਿਆਂ ਵਿੱਚ ਵੰਡੇ। ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਵੱਲੋਂ ਪਾਏ ਗਏ ਇਸ ਅਨਮੋਲ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ।ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਦੇ ਚੰਗੇ ਕੰਮ ਲਈ ਉਨ੍ਹਾਂ ਦੀ ਇਨਸਾਨੀਅਤ ਦੀ ਪ੍ਰਸ਼ੰਸਾ ਕੀਤੀ ਹੈ। ਸ਼੍ਰੀਮਤੀ ਕੰਚਨ ਕਟਾਰੀਆ ਸਮੇਂ-ਸਮੇਂ ‘ਤੇ ਅਜਿਹੇ ਲੋਕ ਭਲਾਈ ਦੇ ਕੰਮ ਕਰਦੇ ਰਹਿੰਦੇ ਹਨ, ਇਸ ਤੋਂ ਪਹਿਲਾਂ ਵੀ ਉਨ੍ਹਾਂ ਕੜਾਕੇ ਦੀ ਸਰਦੀ ‘ਚ ਗਰੀਬ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਗਰਮ ਕੱਪੜੇ ਅਤੇ ਹੋਰ ਜ਼ਰੂਰਤ ਦਾ ਸਮਾਨ ਵੰਡਿਆ।

You must be logged in to post a comment Login