ਜਗਮਿੰਦਰ ਸਵਾਜ਼ਪੁਰ ਪੰਜਾਬ ਕਾਂਗਰਸ ਕਿਸਾਨ ਤੇ ਖੇਤ ਮਜ਼ਦੂਰ ਸੈਲ ਦੇ ਜਨਰਲ ਸੈਕਟਰੀ ਨਿਯੁਕਤ

ਜਗਮਿੰਦਰ ਸਵਾਜ਼ਪੁਰ ਪੰਜਾਬ ਕਾਂਗਰਸ ਕਿਸਾਨ ਤੇ ਖੇਤ ਮਜ਼ਦੂਰ ਸੈਲ ਦੇ ਜਨਰਲ ਸੈਕਟਰੀ ਨਿਯੁਕਤ

ਕਾਂਗਰਸ ਹਾਈ ਕਮਾਂਨ ਦਾ ਤਹਿ ਦਿਲੋਂ ਧੰਨਵਾਦ: ਸਵਾਜਪੁਰ

ਪਟਿਆਲਾ, 8 ਫਰਵਰੀ (ਕੰਬੋਜ)-ਪੰਜਾਬ ਕਾਂਗਰਸ ਕਮੇਟੀ ਵਲੋਂ ਮਿਹਨਤੀ ਕਾਂਗਰਸੀ ਆਗੂ ਸ. ਜਗਮਿੰਦਰ ਸਿੰਘ ਸਵਾਜ਼ਪੁਰ ਨੂੰ ਕਿਸਾਨ ਤੇ ਖੇਤ ਮਜ਼ਦੂਰ ਸੈਲ ਦਾ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸੈਕਟਰੀ ਗੌਤਮ ਸੇਠ ਅਤੇ ਚੇਅਰਮੈਨ ਨਰਿੰਦਰ ਸਿੰਘ ਸਿੱਧੂ ਵਲੋਂ ਜਗਮਿੰਦਰ ਸਿੰਘ ਸਵਾਜ਼ਪੁਰ ਨੂੰ ਨਿਯੁਕਤੀ ਪੱਤਰ ਦਿੰਦਿਆਂ ਕਿਹਾ ਕਿ ਮਿਹਨਤੀ ਤੇ ਅਣਥੱਕ ਆਗੂਆਂ ਤੇ ਵਰਕਰਾਂ ਨੂੰ ਹਮੇਸ਼ਾਂ ਨਾਲ ਲੈ ਕੇ ਚੱਲਣਗੇ। ਇਸ ਮੌਕੇ ਜਗਮਿੰਦਰ ਸਿੰਘ ਸਵਾਜ਼ਪੁਰ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਵਲੋਂ ਜ਼ਿੰਮੇਵਾਰੀ ਲਗਾਈ ਗਈ ਹੈ, ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਪੂਰੀ ਨਿਭਾਈ ਜਾਵੇਗੀ। ਉਨ੍ਹਾਂ ਵਲੋਂ ਕਾਂਗਰਸ ਹਾਈ ਕਮਾਂਡ ਸਮੇਤ ਪੰਜਾਬ ਕਾਂਗਰਸ ਪ੍ਰਧਾਨ ਸ. ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਪਾਰਟੀ ਨਾਲ ਡੱਟ ਕੇ ਖੜੇ ਹਨ। ਉਹ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ ਰਾਤ ਇਕ ਕਰ ਦੇਣਗੇ।

You must be logged in to post a comment Login