ਨਿਊਜ਼ੀਲੈਂਡ ’ਚ ਵੈਕਸੀਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ 120 ਲੋਕ ਗ੍ਰਿਫ਼ਤਾਰ

ਨਿਊਜ਼ੀਲੈਂਡ ’ਚ ਵੈਕਸੀਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ 120 ਲੋਕ ਗ੍ਰਿਫ਼ਤਾਰ

ਵੈਲਿੰਗਟਨ (PE): ਨਿਊਜ਼ੀਲੈਂਡ ਪੁਲਸ ਨੇ ਵੀਰਵਾਰ ਨੂੰ ਸੰਸਦ ਦੇ ਮੈਦਾਨ ਵਿਚ ਵੈਕਸੀਨ ਨੂੰ ਲਾਜ਼ਮੀ ਕਰਨ ਦਾ ਵਿਰੋਧ ਕਰ ਰਹੇ 120 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ। ਵੇਲਿੰਗਟਨ ਜ਼ਿਲ੍ਹਾ ਨਾਇਕ ਸੁਪਰਡੈਂਟ ਕੋਰੀ ਪਾਰਨੇਲ ਨੇ ਇਹ ਜਾਣਕਾਰੀ ਦਿੱਤੀ ਹੈ। ਨਿਊਜ਼ੀਲੈਂਡ ਹੇਰਾਲਡ ਨੇ ਪਾਰਨੇਲ ਦੇ ਹਵਾਲੇ ਨਾਲ ਕਿਹਾ ਕਿ ਅੱਜ ਗ੍ਰਿਫ਼ਤਾਰ ਕੀਤੇ ਗਏ 120 ਲੋਕਾਂ ਦੇ ਮਾਮਲੇ ਵਿਚ ਵਿਰੋਧ ਪ੍ਰਦਰਸ਼ਨ ਅਤੇ ਅਪਰਾਧ ਦੇ ਦੋਸ਼ ਹਨ।ਨਾਇਕ ਨੇ ਦੱਸਿਆ ਕਿ 2 ਪੁਲਸ ਮੁਲਾਜ਼ਮਾਂ ’ਤੇ ਹਮਲਾ ਕੀਤਾ ਗਿਆ, ਜਿਨ੍ਹਾਂ ਵਿਚੋਂ ਇਕ ’ਤੇ ਪੇਪਰ ਸਪਰੇਅ ਨਾਲ ਹਮਲਾ ਹੋਇਆ ਅਤੇ ਦੂਜੇ ਨੂੰ ਮਾਮੂਲੀ ਸੱਟਾਂ ਲੱਗੀਆਂ। ਵੀਰਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਨਿਊਜ਼ੀਲੈਂਡ ਨੂੰ ਘੇਰ ਲਿਆ। ਦਰਅਸਲ ਇਹ ਸਾਰੇ ਪ੍ਰਦਰਸ਼ਨਕਾਰੀ ਕੈਨੇਡਾ ਵਿਚ ਹੋ ਰਹੇ ਪ੍ਰਦਰਸ਼ਨਾਂ ਤੋਂਂ ਪ੍ਰੇਰਿਤ ਜਾਪਦੇ ਹਨ। ਲੋਕਾਂ ਨੇ ਟੀਕੇ ਅਤੇ ਕੋਰੋਨਾ ਪਾਬੰਦੀਆਂ ਨੂੰ ਲਾਗੂ ਕਰਨ ਦੇ ਵਿਰੋਧ ਵਿਚ ਸੰਸਦ ਭਵਨ ਨੇੜੇ ਟੈਂਟ ਲਗਾ ਕੇ ਸੜਕ ਜਾਮ ਕਰ ਦਿੱਤੀ ਹੈ।

You must be logged in to post a comment Login