ਯੂਪੀ: ਵਿਆਹ ਦੌਰਾਨ ਖੂਹ ’ਚ ਡਿੱਗਣ ਕਾਰਨ 13 ਲੜਕੀਆਂ ਤੇ ਔਰਤਾਂ ਦੀ ਮੌਤ

ਯੂਪੀ: ਵਿਆਹ ਦੌਰਾਨ ਖੂਹ ’ਚ ਡਿੱਗਣ ਕਾਰਨ 13 ਲੜਕੀਆਂ ਤੇ ਔਰਤਾਂ ਦੀ ਮੌਤ

ਕੁਸ਼ੀਨਗਰ (ਉੱਤਰ ਪ੍ਰਦੇਸ਼), 17 ਫਰਵਰੀ- ਕੁਸ਼ੀਨਗਰ ਜ਼ਿਲ੍ਹੇ ਦੇ ਨੇਬੂਆ ਨੌਰੰਗੀਆ ਇਲਾਕੇ ਵਿੱਚ ਵਿਆਹ ਦੌਰਾਨ ਖੂਹ ਵਿੱਚ ਡਿੱਗਣ ਕਾਰਨ 13 ਲੜਕੀਆਂ ਤੇ ਔਰਤਾਂ ਦੀ ਮੌਤ ਹੋ ਗਈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਜ਼ਿਲ੍ਹਾ ਮੈਜਿਸਟਰੇਟ ਐੱਸ. ਰਾਜਲਿੰਗਮ ਨੇ ਦੱਸਿਆ ਕਿ ਨੇਬੂਆ ਨੌਰੰਗੀਆ ਥਾਣਾ ਖੇਤਰ ਦੇ ਨੌਰੰਗੀਆ ਟੋਲਾ ‘ਚ ਬੁੱਧਵਾਰ ਰਾਤ ਕਰੀਬ 10 ਵਜੇ ਪਰਮੇਸ਼ਵਰ ਕੁਸ਼ਵਾਹਾ ਦੇ ਘਰ ਵਿਆਹ ਵਟਨਾ ਲਗਾਇਆ ਜਾ ਰਿਹਾ ਸੀ ਅਤੇ ਕੁਝ ਔਰਤਾਂ ਅਤੇ ਲੜਕੀਆਂ ਖੂਹ ਦੇ ਉੱਪਰ ਜਾਲ ‘ਤੇ ਬੈਠ ਕੇ ਰਸ ਅਦਾ ਕਰ ਰਹੀਆਂ ਸਨ। ਇਸ ਦੌਰਾਨ ਜਾਲ ਟੁੱਟ ਗਿਆ ਤੇ ਉਸ ’ਤੇ ਬੈਠੀਆਂ ਔਰਤਾਂ ਤੇ ਕੁੜੀਆਂ ਖੂਹ ਵਿੱਚ ਜਾ ਡਿੱਗੀਆਂ। ਹੁਣ ਤੱਕ 13 ਮੌਤਾਂ ਦੀ ਪੁਸ਼ਟੀ ਹੋਈ ਹੈ ਤੇ 10 ਜ਼ਖ਼ਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ ਹੈ।

You must be logged in to post a comment Login