ਕੀ ਚੰਨੀ ਨੂੰ ਪਤਾ ਨਹੀਂ ਬਿਹਾਰ ਵਾਸੀਆਂ ਨੇ ਪੰਜਾਬ ਦੀ ਕਿੰਨੀ ਸੇਵਾ ਕੀਤੀ: ਨਿਤੀਸ਼ ਕੁਮਾਰ

ਕੀ ਚੰਨੀ ਨੂੰ ਪਤਾ ਨਹੀਂ ਬਿਹਾਰ ਵਾਸੀਆਂ ਨੇ ਪੰਜਾਬ ਦੀ ਕਿੰਨੀ ਸੇਵਾ ਕੀਤੀ: ਨਿਤੀਸ਼ ਕੁਮਾਰ

ਪਟਨਾ, 17 ਫਰਵਰੀ-ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ‘ਭਈਆ’ ਟਿੱਪਣੀ ਲਈ ਆਲੋਚਨਾ ਕੀਤੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਨੀ ਨੂੰ ਇਹ ਨਹੀਂ ਪਤਾ ਕਿ ਬਿਹਾਰ ਦੇ ਲੋਕਾਂ ਨੇ ਪੰਜਾਬ ਦੀ ਕਿੰਨੀ ਸੇਵਾ ਕੀਤੀ ਹੈ।ਉਨ੍ਹਾਂ, ‘ਇਹ ਸਭ ਬਕਵਾਸ ਹੈ। ਮੈਂ ਹੈਰਾਨ ਹਾਂ ਕਿ ਲੋਕ ਅਜਿਹੀਆਂ ਗੱਲਾਂ ਕਿਵੇਂ ਕਹਿ ਸਕਦੇ ਹਨ। ਕੀ ਉਹ (ਚੰਨੀ) ਨਹੀਂ ਜਾਣਦੇ ਕਿ ਬਿਹਾਰ ਦੇ ਕਿੰਨੇ ਲੋਕ ਉਥੇ (ਪੰਜਾਬ ਵਿੱਚ) ਰਹਿੰਦੇ ਹਨ ਅਤੇ ਉਨ੍ਹਾਂ ਨੇ ਉਸ ਖੇਤਰ ਲਈ ਕਿੰਨੀ ਸੇਵਾ ਕੀਤੀ ਹੈ।’

You must be logged in to post a comment Login