ਮੈਲਬੌਰਨ (PE)- ਫਿਲਮੀ ਅਦਾਕਾਰ ਸੰਦੀਪ ਸਿੰਘ ਸਿੱਧੂ (ਦੀਪ ਸਿੱਧੂ) ਦੀ ਸੜਕ ਹਾਦਸੇ ਵਿੱਚ ਹੋਈ ਦਰਦਨਾਕ ਮੌਤ ਕਾਰਨ ਸਮੁੱਚਾ ਵਿਸ਼ਵ ਗਮਗੀਨ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਸੰਗਤਾਂ ਵੱਲੋਂ ਦੀਪ ਸਿੱਧੂ ਨੂੰ ਸ਼ਰਧਾ ਦੇ ਫੁੱਲ਼ ਭੇਂਟ ਕੀਤੇ ਜਾ ਰਹੇ ਹਨ। ਸਰਵਗਵਾਸੀ ਦੀਪ ਸਿੱਧੂ ਦੀ ਪੰਥਕ ਸੋਚ ‘ਤੇ ਚਿੰਤਨ ਕਰਨ ਲਈ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੇ ਵੀ ਪ੍ਰੋਗਰਾਮ ਉਲੀਕੇ ਹਨ। ਇਸ ਸੰਬੰਧੀ ਸਿੱਖ ਜਥੇਬੰਦੀਆਂ, ਸਿੱਖ ਸੰਗਤ, ਸਿੱਖ ਸੰਸਥਾਵਾਂ, ਮੈਲਬੌਰਨ ਦੇ ਗੁਰੂ ਘਰਾਂ ਦੇ ਨੁੰਮਾਇੰਦਿਆਂ ਦੀ ਵਿਸ਼ੇਸ਼ ਇਕੱਤਰਤਾ ਗੁਰੂਦੁਆਰਾ ਟਾਰਨੇਟ ਵਿਖੇ ਹੋਈ ਜਿੱਥੇ ਕਿ ਸਵਰਗੀ ਦੀਪ ਸਿੱਧੂ ਨੂੰ ਕੌਮੀ ਸ਼ਹੀਦ ਵਜ਼ੋਂ ਸਿਜਦਾ ਕੀਤਾ ਗਿਆ।
ਇਸ ਮੌਕੇ ਹਾਜ਼ਰ ਸੰਗਤਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਦੀਪ ਸਿੱਧੂ ਦਾ ਕਤਲ ਭਾਰਤੀ ਹਕੂਮਤ ਵੱਲੋਂ ਇੱਕ ਗਿਣੀ ਮਿੱਥੀ ਸ਼ਾਜਿਸ਼ ਤਹਿਤ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਭਾਰਤ ਸਰਕਾਰ ਕੋਲ ਦੀਪ ਸਿੱਧੂ ਦੀ ਮੌਤ ਦੀ ਜਾਂਚ ਪੜਤਾਲ ਦੀ ਮੰਗ ਕਰਨ ਦਾ ਕੋਈ ਫਾਇਦਾ ਨਹੀ ਕਿਉਂਕਿ ਉਹ ਭਾਰਤੀ ਨਿਆਂ ਪ੍ਰਣਾਲੀ ਵਿੱਚ ਯਕੀਨ ਨਹੀ ਕਰਦੇ।ਸੰਗਤਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਨਿੱਜੀ ਤੌਰ ਤੇ ਇਸ ਮਾਮਲੇ ਦੀ ਤਫਤੀਸ਼ ਕਰਵਾਉਣ ਦੇ ਫ਼ੈਸਲੇ ਤੇ ਸਹਿਮਤੀ ਦਾ ਪ੍ਰਗਟਾਵਾ ਕੀਤਾ ਹੈ।ਬੁਲਾਰਿਆਂ ਨੇ ਕਿਹਾ ਕਿ ਭਾਰਤ ਸਰਕਾਰ ਦੀ ਕਿ ਸਿੱਖ ਮਸਲਿਆਂ ਤੇ ਗੱਲ ਕਰਨ ਵਾਲੇ ਨੌਜਵਾਨਾਂ ਨੂੰ ਖ਼ਤਮ ਕਰਨ ਦੀ ਹਮੇਸ਼ਾ ਚਾਲ ਰਹੀ ਹੈ। ਭਾਈ ਹਰਮਿੰਦਰ ਸਿੰਘ ਨਿਹੰਗ ਸਿੰਘ ,ਭਾਈ ਹਰਮੀਤ ਸਿੰਘ ਹੈਪੀ, ਭਾਈ ਜੋਗਾ ਸਿੰਘ ਖਾਲਿਸਤਾਨੀ ਅਤੇ ਕਈ ਸਿੱਖ ਨੌਜਵਾਨਾਂ ਨੂੰ ਐਕਸੀਡੈਂਟ ਦੀ ਆੜ ਵਿੱਚ ਸਰਕਾਰ ਨੇ ਖੁਦ ਹੀ ਗਿਣੀ ਮਿਥੀ ਸ਼ਾਜਿਸ਼ ਤਹਿਤ ਖ਼ਤਮ ਕੀਤਾ ਹੈ ਤੇ ਹਮੇਸ਼ਾ ਹੀ ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾਂਦਾ ਰਿਹਾ ਹੈ ਕਿ ਇਹਨਾਂ ਦੀ ਮੌਤ ਕੁਦਰਤੀ ਤੌਰ ‘ਤੇ ਹੋਈ ਹੈ ਤਾਂ ਜੋ ਸਿੱਖ ਕੌਮ ਦੇ ਜੋਸ਼ ਨੂੰ ਠੰਢਾ ਰੱਖਿਆ ਜਾ ਸਕੇ।
You must be logged in to post a comment Login