ਉੱਤਰਾਖੰਡ: ਬਾਰਾਤੀਆਂ ਨਾਲ ਭਰੀ ਗੱਡੀ ਡੂੰਘੀ ਖੱਡ ’ਚ ਡਿੱਗਣ ਕਾਰਨ 14 ਮੌਤਾਂ

ਉੱਤਰਾਖੰਡ: ਬਾਰਾਤੀਆਂ ਨਾਲ ਭਰੀ ਗੱਡੀ ਡੂੰਘੀ ਖੱਡ ’ਚ ਡਿੱਗਣ ਕਾਰਨ 14 ਮੌਤਾਂ

ਦੇਹਰਾਦੂਨ, 22 ਫਰਵਰੀ-ਉਤਰਾਖੰਡ ਦੇ ਚੰਪਾਵਤ ਜ਼ਿਲ੍ਹੇ ‘ਚ ਸੋਮਵਾਰ ਦੇਰ ਰਾਤ ਸੁਖੀਢਾਂਗ-ਡਾਡਾਮੀਨਾਰ ਰੋਡ ‘ਤੇ ਵਾਹਨ ਦੇ ਡੂੰਘੀ ਖੱਡ ‘ਚ ਡਿੱਗਣ ਕਾਰਨ ਉਸ ਵਿੱਚ ਸਵਾਰ 14 ਬਾਰਾਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਚੰਪਾਵਤ ਦੇ ਪੁਲੀਸ ਸੁਪਰਡੈਂਟ ਦੇਵੇਂਦਰ ਪਿੰਚਾ ਨੇ ਦੱਸਿਆ ਕਿ ਪੰਜ ਲਾਸ਼ਾਂ ਨੂੰ ਖੱਡ ਵਿੱਚੋਂ ਕੱਢ ਲਿਆ ਗਿਆ ਹੈ, ਜਦਕਿ ਬਾਕੀ ਲਾਸ਼ਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਚੰਪਾਵਤ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।  ਦੇਰ ਰਾਤ 10 ਵਜੇ ਵਾਪਰੇ ਇਸ ਹਾਦਸੇ ਦੀ ਸੂਚਨਾ ਤੜਕੇ 3 ਵਜੇ ਮਿਲੀ, ਜਿਸ ਤੋਂ ਬਾਅਦ ਖੋਜ ਅਤੇ ਬਚਾਅ ਟੀਮਾਂ ਨੂੰ ਮੌਕੇ ‘ਤੇ ਭੇਜਿਆ ਗਿਆ। ਹਾਦਸੇ ਸਮੇਂ ਮੈਕਸ ਗੱਡੀ ਟਨਕਪੁਰ ‘ਚ ਵਿਆਹ ਸਮਾਗਮ ‘ਚੋਂ ਵਾਪਸ ਆ ਰਹੀ ਸੀ।

You must be logged in to post a comment Login