ਭਾਰਤੀ ਹਵਾਈ ਫ਼ੌਜ ਵੱਲੋਂ ਬਰਤਾਨੀਆ ਵਿਚਲੇ ਬਹੁ-ਧਿਰੀ ਹਵਾਈ ਅਭਿਆਸ ’ਚ ਹਿੱਸਾ ਨਾ ਲੈਣ ਦਾ ਫ਼ੈਸਲਾ

ਭਾਰਤੀ ਹਵਾਈ ਫ਼ੌਜ ਵੱਲੋਂ ਬਰਤਾਨੀਆ ਵਿਚਲੇ ਬਹੁ-ਧਿਰੀ ਹਵਾਈ ਅਭਿਆਸ ’ਚ ਹਿੱਸਾ ਨਾ ਲੈਣ ਦਾ ਫ਼ੈਸਲਾ

ਨਵੀਂ ਦਿੱਲੀ, 26 ਫਰਵਰੀ-ਭਾਰਤੀ ਹਵਾਈ ਫੌਜ ਨੇ ਯੂਕਰੇਨ ਵਿੱਚ ਸੰਕਟ ਦੇ ਮੱਦੇਨਜ਼ਰ ਅਗਲੇ ਮਹੀਨੇ ਬਰਤਾਨੀਆ ਵਿੱਚ ਹੋਣ ਵਾਲੇ ਬਹੁ-ਧਿਰੀ ਹਵਾਈ ਫ਼ੌਜ ਅਭਿਆਸ ਵਿੱਚ ਆਪਣੇ ਲੜਾਕੂ ਜਹਾਜ਼ਾਂ ਨੂੰ ਤਾਇਨਾਤ ਨਾ ਕਰਨ ਦਾ ਫੈਸਲਾ ਕੀਤਾ ਹੈ। ‘ਕੋਬਰਾ ਵਾਰੀਅਰ’ ਨਾਮ ਦਾ ਇਹ ਅਭਿਆਸ 6 ਤੋਂ 27 ਮਾਰਚ ਤੱਕ ਯੂਕੇ ਦੇ ਵੈਡਿੰਗਟਨ ਵਿੱਚ ਹੋਣਾ ਹੈ। ਭਾਰਤ ਨੇ ਤਿੰਨ ਦਿਨ ਪਹਿਲਾਂ ਅਭਿਆਸ ਵਿੱਚ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਸੀ।

You must be logged in to post a comment Login