ਐੱਚ1ਬੀ ਵੀਜ਼ੇ ’ਚ ਸੋਧ ਲਈ ਅਮਰੀਕੀ ਸੰਸਦ ’ਚ ਬਿੱਲ ਪੇਸ਼

ਐੱਚ1ਬੀ ਵੀਜ਼ੇ ’ਚ ਸੋਧ ਲਈ ਅਮਰੀਕੀ ਸੰਸਦ ’ਚ ਬਿੱਲ ਪੇਸ਼

ਵਾਸ਼ਿੰਗਟਨ, 3 ਮਾਰਚ- ਐੱਚ1ਬੀ ਅਤੇ ਐੱਲ1 ਵੀਜ਼ਾ ਪ੍ਰਣਾਲੀ ਦੇ ਸਮੁੱਚੇ ਸੁਧਾਰ ਲਈ ਅਮਰੀਕੀ ਸੰਸਦ ’ਚ ਬਿੱਲ ਪੇਸ਼ ਕੀਤਾ ਗਿਆ ਹੈ। ਕਾਨੂੰਨਸਾਜ਼ਾਂ ਦੀ ਦਲੀਲ ਹੈ ਕਿ ਇਹ ਅਮਰੀਕੀ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਕਰੇਗਾ ਅਤੇ ਵਿਦੇਸ਼ੀ ਆਊਟਸੋਰਸਿੰਗ ਕੰਪਨੀਆਂ ਨੂੰ ਰੋਕੇਗਾ ਜੋ ਯੋਗ ਅਮਰੀਕੀਆਂ ਨੂੰ ਨੌਕਰੀਆਂ ਤੋਂ ਇਨਕਾਰ ਕਰਕੇ ਵੀਜ਼ਾ ਪ੍ਰੋਗਰਾਮ ਦੀ ਦੁਰਵਰਤੋਂ ਕਰਦੀਆਂ ਹਨ। ਐੱਚ1ਬੀ ਵੀਜ਼ਾ ਗੈਰ-ਇਮੀਗ੍ਰੇਸ਼ਨ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਦਾ ਅਧਿਕਾਰ ਦਿੰਦਾ ਹੈ। ਅਮਰੀਕੀ ਟੈਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹੁਨਰਮੰਦ ਕਾਮਿਆਂ ਨੂੰ ਨਿਯੁਕਤ ਕਰਨ ਲਈ ਇਸ ਵੀਜ਼ੇ ‘ਤੇ ਨਿਰਭਰ ਹਨ।

You must be logged in to post a comment Login