ਰਾਸ਼ਟਰਪਤੀ ਜ਼ੇਲੇਂਸਕੀ ਦਾ ਵੱਡਾ ਬਿਆਨ, ਯੂਕ੍ਰੇਨੀਅਨ ਨਹੀਂ ਕਰਨਗੇ ਆਤਮ ਸਮਰਪਣ

ਰਾਸ਼ਟਰਪਤੀ ਜ਼ੇਲੇਂਸਕੀ ਦਾ ਵੱਡਾ ਬਿਆਨ, ਯੂਕ੍ਰੇਨੀਅਨ ਨਹੀਂ ਕਰਨਗੇ ਆਤਮ ਸਮਰਪਣ

ਕੀਵ (PE): ਰੂਸੀ ਹਮਲੇ ਦੇ ਅੱਠਵੇਂ ਦਿਨ ਵਿਚ ਦਾਖਲ ਹੋਣ ਅਤੇ 2,000 ਤੋਂ ਵੱਧ ਯੂਕ੍ਰੇਨ ਦੇ ਨਾਗਰਿਕਾਂ ਦੇ ਮਾਰੇ ਜਾਣ ਦੇ ਖਦਸ਼ੇ ਦੇ ਵਿਚਕਾਰ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੇ ਲੋਕ ਡਰਨ ਵਾਲੇ ਨਹੀਂ ਹਨ, ਨਾ ਉਹ ਟੁੱਟਣਗੇ ਅਤੇ ਨਾ ਹੀ ਆਤਮ ਸਮਰਪਣ ਕਰਨਗੇ।ਜ਼ੇਲੇਂਸਕੀ ਨੇ ਆਪਣੇ ਟੈਲੀਗ੍ਰਾਮ ਚੈਨਲ ਵਿੱਚ ਕਿਹਾ ਕਿ ਉਨ੍ਹਾਂ ਨੇ ਸਾਨੂੰ ਕਈ ਵਾਰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਜਿਹਾ ਨਹੀਂ ਕਰ ਸਕੇ। ਜੇਕਰ ਕੋਈ ਇਹ ਸੋਚਦਾ ਹੈ ਕਿ ਯੂਕ੍ਰੇਨੀਅਨ ਡਰ ਜਾਣਗੇ, ਟੁੱਟ ਜਾਣਗੇ ਜਾਂ ਆਤਮ ਸਮਰਪਣ ਕਰ ਦੇਣਗੇ, ਉਹ ਯੂਕ੍ਰੇਨ ਬਾਰੇ ਕੁਝ ਨਹੀਂ ਜਾਣਦਾ। ਯੂਕ੍ਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਘਰ ਜਾਓ। ਰੂਸੀ ਬੋਲਣ ਵਾਲੇ ਲੋਕਾਂ ਦੀ ਰੱਖਿਆ ਕਰੋ। ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਮਿਤਰੀ ਕੁਲੇਬਾ ਨੇ ਬੁੱਧਵਾਰ ਤੋਂ ਐਨਰਗੋਦਰ ਵਿੱਚ ਚੱਲ ਰਹੇ ਵੱਡੇ ਵਿਰੋਧ ਬਾਰੇ ਕਿਹਾ ਕਿ ਇਹ ਯੂਕ੍ਰੇਨ ਲਈ ਇੱਕ ਸੱਚਾ ਲੋਕ ਯੁੱਧ ਹੈ। ਕੁਲੇਬਾ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੋਲ ਇਸ ਨੂੰ ਜਿੱਤਣ ਦਾ ਕੋਈ ਮੌਕਾ ਨਹੀਂ ਹੈ। ਸਾਨੂੰ ਯੂਕ੍ਰੇਨ ਦੀ ਰੱਖਿਆ ਵਿੱਚ ਮਦਦ ਕਰਨ ਲਈ ਭਾਈਵਾਲਾਂ ਦੀ ਲੋੜ ਹੈ। ਖਾਸ ਕਰਕੇ ਹਵਾ ਵਿੱਚ। ਹੁਣ ਆਮਸਾਨ  ਹੁਣ ਬੰਦ ਕਰੋ!” ਨੀਪਰ ਨਦੀ ਦੇ ਤੱਟ ‘ਤੇ ਸਥਿਤ ਐਨਰਗੋਡਾਰ ਜਿੱਥੋਂ ਦੀ ਆਬਾਦੀ 53,000 ਤੋਂ ਘੱਟ ਹੈ, ਵਿਚ ਸੈਂਕੜੇ ਲੋਕਾਂ ਨੇ ਬੁੱਧਵਾਰ ਨੂੰ ਰੂਸੀ ਫ਼ੌਜੀ ਕਾਫਲਿਆਂ ਨੂੰ ਰੋਕਣ ਲਈ ਮੁੱਖ ਸੜਕਾਂ ਨੂੰ ਰੋਕ ਦਿੱਤਾ। ਐਨਰਗੋਡਾਰ ਵਿਚ ਯੂਰਪ ਦਾ ਸਭ ਤੋਂ ਵੱਡਾ ਪਾਵਰ ਪਲਾਂਟ ਅਤੇ ਜ਼ਪੋਰੀਝਜ਼ਿਆ ਨਿਊਕਲੀਅਰ ਪਾਵਰ ਪਲਾਂਟ  ਸਥਿਤ ਹੈ।

You must be logged in to post a comment Login