ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਵਾਂ ਮੰਤਰੀ ਮੰਡਲ 19 ਨੂੰ ਚੁੱਕ ਸਕਦਾ ਹੈ ਸਹੁੰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਵਾਂ ਮੰਤਰੀ ਮੰਡਲ 19 ਨੂੰ ਚੁੱਕ ਸਕਦਾ ਹੈ ਸਹੁੰ

ਚੰਡੀਗੜ੍ਹ, 16 ਮਾਰਚ-ਸ੍ਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਹੁਣ ਨਵੀਂ ਕੈਬਨਿਟ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸਹੁੰ ਚੁੱਕ ਸਮਾਗਮ ਪੰਜਾਬ ਰਾਜ ਭਵਨ ਵਿਖੇ ਹਾਲ ਵਿੱਚ ਬਣੇ ਗੁਰੂ ਨਾਨਕ ਦੇਵ ਆਡੀਟੋਰੀਅਮ ਵਿੱਚ ਹੋਵੇਗਾ। ਸਮਾਗਮ 19 ਮਾਰਚ ਨੂੰ ਹੋਣ ਦੀ ਸੰਭਾਵਨਾ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 2 ਮਾਰਚ ਨੂੰ 20 ਕਰੋੜ ਰੁਪਏ ਨਾਲ ਬਣੀ ਇਸ ਇਮਾਰਤ ਦਾ ਉਦਘਾਟਨ ਕੀਤਾ ਸੀ। ਆਡੀਟੋਰੀਅਮ ਵਿੱਚ 500 ਤੋਂ 600 ਲੋਕਾਂ ਦੇ ਬੈਠਣ ਦੀ ਸਮਰਥਾ ਹੈ। ਬਾਹਰਲੇ ਲਾਅਨ ਵਿੱਚ ਵੀ 1500 ਤੋਂ ਦੋ ਹਜ਼ਾਰ ਲੋਕ ਇਕੱਠੇ ਹੋ ਸਕਦੇ ਹਨ। 19 ਮਾਰਚ ਨੂੰ ਰਾਜ ਭਵਨ ਵਿੱਚ ਹੋਣ ਵਾਲੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪ੍ਰੋਗਰਾਮ ਵਿੱਚ ਹਜ਼ਾਰ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਹੈ।

You must be logged in to post a comment Login