ਚੀਮਾ ਵੱਲੋਂ ਤਿੰਨ ਮਹੀਨਿਆਂ ਲਈ 37120 ਕਰੋੜ ਰੁਪਏ ਦਾ ਅੰਤ੍ਰਿਮ ਬਜਟ ਪੇਸ਼

ਚੀਮਾ ਵੱਲੋਂ ਤਿੰਨ ਮਹੀਨਿਆਂ ਲਈ 37120 ਕਰੋੜ ਰੁਪਏ ਦਾ ਅੰਤ੍ਰਿਮ ਬਜਟ ਪੇਸ਼

ਚੰਡੀਗੜ੍ਹ, 22 ਮਾਰਚ-ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਤਿੰਨ ਮਹੀਨਿਆਂ ਲਈ 37,120 ਕਰੋੜ ਰੁਪਏ ਦਾ ਅੰਤ੍ਰ਼ਿਮ ਬਜਟ ਪੇਸ਼ ਕੀਤਾ।

ਅੰਤ੍ਰਿਮ ਬਜਟ ਦੀਆਂ ਵਿਸ਼ੇਸ਼ਤਾਵਾਂ:

ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਤਿੰਨ ਮਹੀਨਿਆਂ ਲਈ ਪੇਸ਼ ਕੀਤਾ ਗਿਆ ਪਹਿਲਾਂ ਅੰਤ੍ਰਿਮ ਬਜਟ ਕੁੱਲ 37,120 ਕਰੋੜ ਰੁਪਏ ਦਾ ਹੈ।

*ਖੇਤੀਬਾੜੀ ਲਈ 2357 ਕਰੋੜ ਰੁਪਏ

*ਸਿੱਖਿਆ ਲਈ 4643 ਕਰੋੜ ਰੁਪਏ

*ਤਕਨੀਕੀ ਸਿੱਖਿਆ ਅਤੇ ਉਦਯੋਗ ਸਿਖਲਾਈ ਲਈ 145 ਕਰੋੜ ਰੁਪਏ

*ਟਰਾਂਸਪੋਰਟ ਲਈ 186 ਕਰੋੜ ਰੁਪਏ

*ਕਰ ਅਤੇ ਆਬਕਾਰੀ ਲਈ 89 ਕਰੋੜ ਰੁਪਏ

*ਸਿਹਤ ਅਤੇ ਪਰਿਵਾਰ ਭਲਾਈ ਲਈ 1345 ਕਰੋੜ ਰੁਪਏ

*ਮੈਡੀਕਲ ਸਿੱਖਿਆ ਅਤੇ ਖੋਜ਼ ਲਈ 207 ਕਰੋੜ ਰੁਪਏ

*ਖੇਡਾਂ ਤੇ ਯੁਵਕ ਸੇਵਾਵਾਂ ਲਈ 44 ਕਰੋੜ ਰੁਪਏ

*ਉਦਯੋਗ ਅਤੇ ਵਪਾਰ ਲਈ 644 ਕਰੋੜ ਰੁਪਏ

*ਕਿਰਤ ਲਈ 8 ਕਰੋੜ ਰੁਪਏ

*ਬਿਜਲੀ ਲਈ 1153 ਕਰੋੜ ਰੁਪਏ

*ਪੇਂਡੂ ਵਿਕਾਸ ਅਤੇ ਪੰਚਾਇਤਾਂ ਲਈ 895 ਕਰੋੜ ਰੁਪਏ

*ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਭਲਾਈ ਲਈ 1484 ਕਰੋੜ ਰੁਪਏ

*ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਲਈ 177 ਕਰੋੜ ਰੁਪਏ

*ਸਹਿਕਾਰਤਾ ਲਈ 226 ਕਰੋੜ ਰੁਪਏ

*ਰੱਖਿਆ ਸੇਵਾਵਾਂ ਭਲਾਈ ਲਈ 36 ਕਰੋੜ ਰੁਪਏ

You must be logged in to post a comment Login