ਘਰ-ਘਰ ਰਾਸ਼ਨ ਪਹੁੰਚਾਵੇਗੀ ‘ਆਪ’ ਸਰਕਾਰ : ਭਗਵੰਤ ਮਾਨ

ਘਰ-ਘਰ ਰਾਸ਼ਨ ਪਹੁੰਚਾਵੇਗੀ ‘ਆਪ’ ਸਰਕਾਰ : ਭਗਵੰਤ ਮਾਨ

ਚੰਡੀਗੜ੍ਹ, 28 ਮਾਰਚ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਡਿੱਪੂਆਂ ਰਾਹੀਂ ਮਿਲਣ ਵਾਲੇ ਰਾਸ਼ਨ ਨੂੰ ਘਰ-ਘਰ ਪਹੁੰਚਾਉਣ ਦਾ ਐਲਾਨ ਕੀਤਾ ਹੈ। ਸ੍ਰੀ ਮਾਨ ਨੇ ਕਿਹਾ ਕਿ ਹੁਣ ਲੋਕਾਂ ਦੇ ਘਰਾਂ ਵਿੱਚ ਸਾਫ ਸੁਥਰਾ ਅਤੇ ਵਧੀਆ ਰਾਸ਼ਨ ਪਹੁੰਚਾਇਆ ਜਾਵੇਗਾ। ਸ੍ਰੀ ਮਾਨ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਦੁਨੀਆ ਡਿਜੀਟਲ ਹੋ ਚੁੱਕੀ ਹੈ ਅਤੇ ਫੇਰ ਵੀ ਸਾਡੇ ਦੇਸ਼ ਵਿੱਚ ਅਜ਼ਾਦੀ ਦੇ 75 ਵਰ੍ਹੇ ਬੀਤਣ ਦੇ ਬਾਵਜੂਦ ਗਰੀਬ ਅਤੇ ਆਮ ਲੋਕਾਂ ਨੂੰ ਆਪਣੇ ਹਿੱਸੇ ਦਾ ਰਾਸ਼ਨ ਲੈਣ ਲਈ ਰਾਸ਼ਨ ਡਿਪੂਆਂ ’ਤੇ ਲੰਮੀਆਂ ਕਤਾਰਾਂ ਵਿੱਚ ਖੜਨਾ ਪੈਂਦਾ ਹੈ। ਰਾਸ਼ਣ ਲੈਣ ਲਈ ਨਿੱਤ ਕਮਾ ਕੇ ਖਾਉਣ ਵਾਲਿਆਂ ਨੂੰ ਦਿਹਾੜੀ ਤੱਕ ਛੱਡਣੀ ਪੈਂਦੀ ਹੈ। ਉਨ੍ਹਾਂ ਕਿਹਾ, ‘‘ਆਪ’ ਸਰਕਾਰ ਨੇ ਘਰ ਤੱਕ ਰਾਸ਼ਨ ਪਹੁੰਚਾਉਣ ਲਈ ‘ਡੋਰ ਸਟੈਪ ਡਲਿਵਰੀ ਆਫ ਰਾਸ਼ਨ ਸਕੀਮ’ ਸ਼ੁਰੂ ਕੀਤੀ ਹੈ। ਇਸ ਸਕੀਮ ਤਹਿਤ ਅਧਿਕਾਰੀ ਤੁਹਾਨੂੰ ਫੋਨ ਕਰਕੇ ਤੁਹਾਡੇ ਘਰ ਤੱਕ ਰਾਸ਼ਨ ਪਹੁੰਚਾਉਣਗੇ।’’ ਉਨ੍ਹਾਂ ਕਿਹਾ ਕਿ ‘ਡੋਰ ਸਟੈਪ ਡਲਿਵਰੀ ਆਫ ਰਾਸ਼ਨ’ ਸਕੀਮ ਵਿੱਚ ਡਿੱਪੂ ਤੋਂ ਖੁਦ ਕਣਕ ਲਿਆਉਣ ਦੀ ਛੋਟ ਵੀ ਦਿੱਤੀ ਜਾਵੇਗੀ। ਹੁਣ ਸਾਰੇ ਲੋਕਾਂ ਨੂੰ ਦਿੱਲੀ ਦੀ ਤਰਜ਼ ’ਤੇ ਪੰਜਾਬ ਵਿੱਚ ਵੀ ਘਰ ਬੈਠੇ-ਬੈਠੇ ਸਾਫ ਅਤੇ ਵਧੀਆ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ।

You must be logged in to post a comment Login