ਲਾਸ ਏਂਜਲਸ, 28 ਮਾਰਚ-ਸਰਵੋਤਮ ਦਸਤਾਵੇਜ਼ੀ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਭਾਰਤ ਵੱਲੋਂ ਨਾਮਜ਼ਦ ‘ਰਾਈਟਿੰਗ ਵਿਦ ਫਾਇਰ’ ਆਸਕਰ ਦੀ ਦੌੜ ’ਚੋਂ ਬਾਹਰ ਹੋ ਗਈ ਹੈ। 94ਵੇਂ ਆਸਕਰ ਐਵਾਰਡਜ਼ ਦੌਰਾਨ ਇਹ ਪੁਰਸਕਾਰ ‘ਸਮਰ ਆਫ ਸੋਲ’ (ਓਰ ਵੈੱਨ ਦਿ ਰੈਵੋਲਿਊਸ਼ਨ ਕੁਡ ਨੌਟ ਵੀ ਟੈਲੀਵਾਈਜ਼ਡ) ਦੀ ਝੋਲੀ ਪਿਆ। ‘ਰਾਈਟਿੰਗ ਵਿਦ…’ ਦਲਿਤ ਮਹਿਲਾ ਵੱਲੋਂ ਚਲਾਏ ਜਾਂਦੇ ਇਕੋ ਇਕ ਅਖ਼ਬਾਰ ਦੀ ਕਹਾਣੀ ਬਿਆਨਦੀ ਹੈ। -ਪੀਟੀਆਈ

You must be logged in to post a comment Login