ਆਸਟ੍ਰੇਲੀਆ, ਬ੍ਰਿਟੇਨ, ਅਮਰੀਕਾ ਨੇ ਕੀਤਾ ਐਲਾਨ, ਮਿਲ ਕੇ ਬਣਾਉਣਗੇ ਹਾਈਪਰਸੋਨਿਕ ਮਿਜ਼ਾਈਲ

ਆਸਟ੍ਰੇਲੀਆ, ਬ੍ਰਿਟੇਨ, ਅਮਰੀਕਾ ਨੇ ਕੀਤਾ ਐਲਾਨ, ਮਿਲ ਕੇ ਬਣਾਉਣਗੇ ਹਾਈਪਰਸੋਨਿਕ ਮਿਜ਼ਾਈਲ

ਸਿਡਨੀ  : ਅਮਰੀਕਾ, ਬ੍ਰਿਟੇਨ ਅਤੇ ਆਸਟ੍ਰੇਲੀਆ ਨੇ ਕਿਹਾ ਹੈ ਕਿ ਉਹ ਹਾਲ ਹੀ ਵਿਚ ਬਣੇ ਸੁਰੱਖਿਆ ਗਠਜੋੜ ‘ਓਕਸ’ ਦੇ ਤਹਿਤ ਹਾਈਪਰਸੋਨਿਕ ਮਿਜ਼ਾਈਲ ਬਣਾਉਣ ਲਈ ਮਿਲ ਕੇ ਕੰਮ ਕਰਨਗੇ। ਭਾਰਤ-ਪ੍ਰਸ਼ਾਂਤ ਖੇਤਰ ‘ਚ ਚੀਨ ਦੇ ਵਧਦੇ ਫ਼ੌਜੀ ਹਮਲੇ ਨੂੰ ਲੈ ਕੇ ਲਗਾਤਾਰ ਚਿੰਤਾਵਾਂ ਦੇ ਵਿਚਕਾਰ ਤਿੰਨਾਂ ਦੇਸ਼ਾਂ ਨੇ ਇਹ ਐਲਾਨ ਕੀਤਾ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਓਕਸ ਦੀ ਪ੍ਰਗਤੀ ‘ਤੇ ਵਿਚਾਰ ਕਰਨ ਤੋਂ ਬਾਅਦ ਇਸ ਯੋਜਨਾ ਦਾ ਐਲਾਨ ਕੀਤਾ। ਤਿੰਨਾਂ ਦੇਸ਼ਾਂ ਨੇ ਇਹ ਗਠਜੋੜ ਪਿਛਲੇ ਸਾਲ ਸਤੰਬਰ ਵਿੱਚ ਬਣਾਇਆ ਸੀ। ਇੱਕ ਸੰਯੁਕਤ ਬਿਆਨ ਵਿੱਚ ਨੇਤਾਵਾਂ ਨੇ ਕਿਹਾ ਕਿ ਉਹ ਹਾਈਪਰਸੋਨਿਕ, ਐਂਟੀ-ਹਾਈਪਰਸੋਨਿਕ ਪ੍ਰਣਾਲੀਆਂ ਅਤੇ ਇਲੈਕਟ੍ਰਾਨਿਕ ਯੁੱਧ ਸਮਰੱਥਾ ਦੇ ਨਾਲ-ਨਾਲ ਜਾਣਕਾਰੀ ਸਾਂਝੀ ਕਰਨ ਦਾ ਵਿਸਤਾਰ ਕਰਨ ਅਤੇ ਰੱਖਿਆ ਨਵੀਨਤਾ ‘ਤੇ ਸਹਿਯੋਗ ਨੂੰ ਤੇਜ਼ ਕਰਨ ਲਈ ਇੱਕ ਨਵਾਂ ਤਿਕੋਣੀ ਸਹਿਯੋਗ ਬਣਾਉਣ ਲਈ ਵਚਨਬੱਧ ਹਨ। ਅਮਰੀਕਾ, ਰੂਸ ਅਤੇ ਚੀਨ ਸਭ ਦਾ ਧਿਆਨ ਹਾਈਪਰਸੋਨਿਕ ਮਿਜ਼ਾਈਲਾਂ ਦੇ ਵਿਕਾਸ ‘ਤੇ ਹੈ। ਇਹ ਇੰਨੀ ਤੇਜ਼ ਪ੍ਰਣਾਲੀ ਹੈ ਕਿ ਕੋਈ ਵੀ ਮੌਜੂਦਾ ਮਿਜ਼ਾਈਲ ਰੱਖਿਆ ਪ੍ਰਣਾਲੀ ਇਸ ਨੂੰ ਰੋਕ ਨਹੀਂ ਸਕਦੀ।

You must be logged in to post a comment Login