ਭਿੰਦਾ ਕਤਲ: ਏਜੀਟੀਐੱਫ ਨੇ ਦੇਹਰਾਦੂਨ ਤੋਂ ਕਾਬੂ ਕੀਤੇ ਦੋ ਮੁਲਜ਼ਮ

ਭਿੰਦਾ ਕਤਲ: ਏਜੀਟੀਐੱਫ ਨੇ ਦੇਹਰਾਦੂਨ ਤੋਂ ਕਾਬੂ ਕੀਤੇ ਦੋ ਮੁਲਜ਼ਮ

ਪਟਿਆਲਾ, 15 ਅਪਰੈਲ-ਪੰਜ-ਛੇ ਅਪਰੈਲ ਦੀ ਰਾਤ ਨੂੰ ਦੌਣ ਕਲਾਂ ਵਾਸੀ ਧਰਮਿੰਦਰ ਸਿੰਘ ਭਿੰਦਾ ਨੂੰ ਕਤਲ ਕਰਕੇ ਫ਼਼ਰਾਰ ਹੋਏ ਨੌਜਵਾਨਾਂ ਵਿਚੋਂ ਦੋ ਨੂੰ ਹੋਰ ਕਾਬੂ ਕਰ ਲਿਆ ਗਿਆ ਹੈ। ਗੈਂਗਸਟਰਾਂ ਦੇ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲ ਹੀ ਵਿੱਚ ਬਣਾਈ ਏਜੀਟੀਐੱਫ ਦੇ ਮੁਖੀ ਪ੍ਰਮੋਦ ਬਾਨ (ਏਡੀਜੀਪੀ) ਨੇ ਇਹ ਜਾਣਕਾਰੀ ਅੱਜ ਪਟਿਆਲਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ ਉਨ੍ਹਾਂ ਦੱਸਿਆ ਕਿ ਕਾਬੂ ਕੀਤਾ ਗਿਆ ਮੁਲਜ਼ਮ ਹਰਵੀਰ ਸਿੰਘ ਦੌਣ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਹੈ, ਜਿਸ ਦੇ ਨਾਲ ਹੀ ਤੇਜਿੰਦਰ ਸਿੰਘ ਫੌਜੀ ਵਾਸੀ ਦੌਣ ਨੂੰ ਵੀ ਕਾਬੂ ਕੀਤਾ ਗਿਆ ਹੈ। ਇਹ ਗ੍ਰਿਫਤਾਰੀਆ ਏਜੀਪੀਐੱਫ ਦੇ ਏਆਈਜੀ ਗੁਰਮੀਤ ਸਿੰਘ ਚੌਹਾਨ ਅਤੇ ਡੀਐੱਸਪੀ ਬਿਕਰਮ ਬਰਾੜ ਦੀ ਅਗਵਾਈ ਹੇਠਲੀਆਂ ਟੀਮਾਂ ਵੱਲੋਂ ਦੇਹਰਾਦੂਨ ਵਿੱਚੋਂ ਕੀਤੀਆਂ ਗਈਆਂ ਹਨ।

You must be logged in to post a comment Login