ਸਤਿਕਰਤਾਰ ਵੈਲਫੇਅਰ ਸੁਸਾਇਟੀ ਵਲੋਂ ਗੁਰਮਿਤ ਮੁਕਾਬਲੇ ਅਤੇ ਅੰਮ੍ਰਿਤ ਸੰਚਾਰ ਕਰਵਾਇਆ

ਸਤਿਕਰਤਾਰ ਵੈਲਫੇਅਰ ਸੁਸਾਇਟੀ ਵਲੋਂ ਗੁਰਮਿਤ ਮੁਕਾਬਲੇ ਅਤੇ ਅੰਮ੍ਰਿਤ ਸੰਚਾਰ ਕਰਵਾਇਆ

ਪਟਿਆਲਾ, 18 ਅਪ੍ਰੈਲ (ਕੰਬੋਜ)-ਸਿੱਖ ਪੰਥ ਮਹਾਨ ਸੇਵਕ ਤੇ ਸਿੱਖੀ ਦੇ ਸਮੁੱਚੇ ਇਤਿਹਾਸ ਨੂੰ ਵਾਰਤਕ ਭਾਸ਼ਾ ਵਿੱਚ ਪਹਿਲੀ ਵਾਰ ਕਲਮਬੱਧ ਕਰਨ ਵਾਲੇ ਇਤਿਹਾਸਕਾਰ ਗਿਆਨੀ ਗਯਾਨ ਸਿੰਘ ਦੇ 200 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਸਤਿਕਰਤਾਰ ਵੈਲਫੇਅਰ ਸੁਸਾਇਟੀ ਵਲੋਂ ਪਿੰਡ ਕਾਠਗੜ੍ਹ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਅਤੇ 11 ਅਪ੍ਰੈਲ ਤੋਂ 17 ਅਪ੍ਰੈਲ ਤੱਕ ਹਫਤਾਵਰੀ ਵਿਸ਼ੇਸ਼ ਗੁਰਮਤਿ ਅਤੇ ਦਸਤਾਰ ਕੈਂਪ ਲਗਾਇਆ ਗਿਆ। ਆਖਰੀ ਦਿਨ ਗੁਰਮਤਿ ਅਤੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ ਨਾਲ ਹੀ 18 ਅਪ੍ਰੈਲ ਨੂੰ ਇਸ ਸੁਸਾਇਟੀ ਵਲੋਂ ਗਿਆਨੀ ਗਯਾਨ ਸਿੰਘ ਜੀ ਦੀ ਮਿੱਠੀ ਯਾਦ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਅੰਮ੍ਰਿਤ ਸੰਚਾਰ ਵੀ ਕਰਵਾਇਆ, ਜਿਸ ਦੌਰਾਨ ਸਿੱਖੀ ਤੋਂ ਪ੍ਰਭਾਵਿਤ ਹੋਏ ਬੱਚਿਆਂ ਦੇ ਨਾਲ ਨਾਲ ਲੱਗਭਗ 23 ਪ੍ਰਾਣੀਆ ਨੇ ਅੰਮ੍ਰਿਤ ਛੱਕਿਆ। ਇਸੇ ਮੌਕੇ ਸੁਸਾਇਟੀ ਵਲੋਂ ਅੰਮ੍ਰਿਤ ਛੱਕਣ ਵਾਲੇ ਪ੍ਰਾਣੀਆਂ ਨੂੰ ਕਕਾਰ ਵੀ ਭੇਟਾਂ ਰਹਿਤ ਦਿੱਤੇ ਗਏ। ਮੁਕਾਬਲੇ ਵਿੱਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਖਾਸ ਇਨਾਮ, ਦਸਤਾਰ ਆਦਿ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਭਾਗ ਲੈਣ ਵਾਲੇ ਬੱਚਿਆਂ ਨੂੰ ਵੀ ਸੁਸਾਇਟੀ ਵਲੋਂ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਮਰਦੀਪ ਸਿੰਘ ਖਾਲਸਾ ਸਮੇਤ ਹੋਰ ਸਖਸ਼ੀਅਤਾਂ ਹਾਜ਼ਰ ਸਨ।

ਗੁਰਮਤਿ ਕੈਂਪ ਦੌਰਾਨ ਅੰਮ੍ਰਿਤ ਛੱਕਣ ਵਾਲੀਆਂ ਸੰਗਤਾ ਨੂੰ ਸਨਮਾਨਿਤ ਕਰਦੇ ਮੋਹਤਵਰ ਵਿਅਕਤੀ ਤੇ ਨਾਲ ਹਨ ਸ. ਅਮਰਦੀਪ ਸਿੰਘ ਖਾਲਸਾ ਤੇ ਹੋਰ।

You must be logged in to post a comment Login