ਯੂਪੀ: 10ਵੀਂ ਦੇ ਦਲਿਤ ਵਿਦਿਆਰਥੀ ਨੂੰ ਕੁੱਟਣ ਤੇ ਪੈਰ ਚੱਟਣ ਲਈ ਮਜਬੂਰ ਕਰਨ ’ਤੇ 7 ਗ੍ਰਿਫ਼ਤਾਰ

ਯੂਪੀ: 10ਵੀਂ ਦੇ ਦਲਿਤ ਵਿਦਿਆਰਥੀ ਨੂੰ ਕੁੱਟਣ ਤੇ ਪੈਰ ਚੱਟਣ ਲਈ ਮਜਬੂਰ ਕਰਨ ’ਤੇ 7 ਗ੍ਰਿਫ਼ਤਾਰ

ਬਰੇਲੀ , 19 ਅਪਰੈਲ- ਸੋਸ਼ਲ ਮੀਡੀਆ ‘ਤੇ 10ਵੀਂ ਜਮਾਤ ਦੇ ਦਲਿਤ ਵਿਦਿਆਰਥੀ ਦੀ ਕੁੱਟਮਾਰ ਅਤੇ ਵਿਰੋਧੀਆਂ ਦੇ ਪੈਰ ਚੱਟਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੋਮਵਾਰ ਨੂੰ ਸੋਸ਼ਲ ਮੀਡੀhttps://punjabexpress.com.au/ਯੂਪੀ-10ਵੀਂ-ਦੇ-ਦਲਿਤ-ਵਿਦਿਆਰਥੀ/ਆ ‘ਤੇ ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਜ਼ਿਲ੍ਹਾ ਪੁਲੀਸ ਹਰਕਤ ਵਿੱਚ ਆ ਗਈ ਅਤੇ ਪੀੜਤ ਦਾ ਪਤਾ ਲਗਾਉਣ ਅਤੇ ਕਾਰਵਾਈ ਸ਼ੁਰੂ ਕਰਨ ਲਈ ਪੰਜ ਟੀਮਾਂ ਕਾਇਮ ਕਰ ਦਿੱਤੀਆਂ। ਰਾਏਬਰੇਲੀ ਦੇ ਐੱਸਪੀ ਸ਼ਲੋਕ ਕੁਮਾਰ ਨੇ ਦੱਸਿਆ ਕਿ ਮਾਮਲੇ ਦਾ ਮੁੱਖ ਮੁਲਜ਼ਮ ਨਾਬਾਲਗ ਹੈ ਅਤੇ ਉਸ ਨੂੰ ਬਾਲ ਘਰ ਭੇਜਿਆ ਗਿਆ ਹੈ, ਜਦੋਂ ਕਿ ਛੇ ਹੋਰਾਂ ਦੀ ਪਛਾਣ ਅਭਿਸ਼ੇਕ, ਵਿਕਾਸ ਪਾਸੀ, ਮਹਿੰਦਰ ਕੁਮਾਰ, ਰਿਤਿਕ ਸਿੰਘ, ਅਮਨ ਸਿੰਘ ਅਤੇ ਯਸ਼ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ 10ਵੀਂ ਜਮਾਤ ਦੇ ਦਲਿਤ ਲੜਕੇ ਨਾਲ ਤਸ਼ੱਦਦ ਅਤੇ ਅਣਮਨੁੱਖੀ ਸਲੂਕ ਕੀਤਾ ਗਿਆ ਕਿਉਂਕਿ ਉਹ ਉਸੇ ਸਕੂਲ ਦੇ ਪਾਸ ਆਊਟ ਸੀਨੀਅਰਾਂ ਅੱਗੇ ਝੁਕਣ ਲਈ ਤਿਆਰ ਨਹੀਂ ਸੀ।

You must be logged in to post a comment Login