ਸਾਡੇ ਨਾਗਰਿਕਾਂ ਦਾ ਖੂਨ ਐਵੇਂ ਨਹੀਂ ਵਹਾਇਆ ਜਾ ਸਕਦਾ : ਚੀਨ ਨੇ ਪਾਕਿ ਨੂੰ ਕਿਹਾ

ਸਾਡੇ ਨਾਗਰਿਕਾਂ ਦਾ ਖੂਨ ਐਵੇਂ ਨਹੀਂ ਵਹਾਇਆ ਜਾ ਸਕਦਾ : ਚੀਨ ਨੇ ਪਾਕਿ ਨੂੰ ਕਿਹਾ

ਪੇਈਚਿੰਗ, 27 ਅਪਰੈਲ- ਚੀਨ ਨੇ ਅੱਜ ਪਾਕਿਸਤਾਨ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼ ਵਿਚ ਕੰਮ ਕਰ ਰਹੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਅਤੇ ਕਰਾਚੀ ਯੂਨੀਵਰਸਿਟੀ ਵਿਚ ਹੋਏ ਆਤਮਘਾਤੀ ਹਮਲੇ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਹਮਲੇ ਵਿੱਚ ਤਿੰਨ ਚੀਨੀ ਅਧਿਆਪਕ ਮਾਰੇ ਗਏ ਸਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਪਾਕਿਸਤਾਨ ਵਿਚ ਚੀਨੀ ਨਾਗਰਿਕਾਂ ‘ਤੇ ਹੋਏ ਤਾਜ਼ਾ ਹਮਲੇ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਿਹਾ ਕਿ ਚੀਨੀ ਨਾਗਰਿਕਾਂ ਦਾ ਖੂਨ ਨਹੀਂ ਵਹਾਇਆ ਜਾ ਸਕਦਾ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਕੀਮਤ ਵਸੂਲੀ ਜਾਵੇ।

You must be logged in to post a comment Login