ਕਮਜ਼ੋਰ ਤਪਕੇ ਦੇ ਸਮੂਹਾਂ ਲਈ ਲੱਖਾਂ ਮੁਫਤ ਰੈਪਿਡ ਐਂਟੀਜੇਨ ਟੈਸਟ

ਕਮਜ਼ੋਰ ਤਪਕੇ ਦੇ ਸਮੂਹਾਂ ਲਈ ਲੱਖਾਂ ਮੁਫਤ ਰੈਪਿਡ ਐਂਟੀਜੇਨ ਟੈਸਟ

ਨਿਊ ਸਾਊਥ ਵੇਲਜ਼ ਸਰਕਾਰ ਕਮਜ਼ੋਰ ਤਪਕੇ ਦੇ ਸਮੂਹਾਂ ਨੂੰ ਲੱਖਾਂ ਮੁਫ਼ਤ ਰੈਪਿਡ ਐਂਟੀਜੇਨ ਟੈਸਟ (RAT) ਪ੍ਰਦਾਨ ਕਰੇਗੀ, ਜਿਸ ਵਿੱਚ ਅਪਾਹਜ ਲੋਕ, ਘਰ ਤੋਂ ਬਾਹਰ ਦੀ ਦੇਖਭਾਲ ਹੇਠ ਰਹਿ ਰਹੇ ਬੱਚੇ ਅਤੇ ਨੌਜਵਾਨ, ਕਮਜ਼ੋਰ ਬਹੁ-ਸੱਭਿਆਚਾਰਕ ਭਾਈਚਾਰੇ ਅਤੇ ਆਦਿਵਾਸੀ ਭਾਈਚਾਰੇ ਸ਼ਾਮਲ ਹਨ, ਤਾਂ ਜੋ COVID ਦੀ ਪਛਾਣ ਅਤੇ ਉਸਦੇ ਇਲਾਜ ਵਿੱਚ ਛੇਤੀ ਹੀ ਸਹਾਇਤਾ ਕੀਤੀ ਜਾ ਸਕੇ। ਪਰਿਵਾਰ ਅਤੇ ਭਾਈਚਾਰਿਆਂ ਦੀ ਮੰਤਰੀ ਅਤੇ ਅਪੰਗਤਾ ਸੇਵਾਵਾਂ ਲਈ ਮੰਤਰੀ, Natasha Maclaren-Jones ਨੇ ਕਿਹਾ ਕਿ ਸਾਡੇ ਭਾਈਚਾਰੇ ਦੇ ਕੁਝ ਸਭ ਤੋਂ ਕਮਜ਼ੋਰ ਤਪਕੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ 7.9 ਮਿਲੀਅਨ (79 ਲੱਖ) RAT ਟੈਸਟ ਉਪਲਬਧ ਹੋਣਗੇ।

ਸ਼੍ਰੀਮਤੀ Maclaren-Jones ਨੇ ਕਿਹਾ: “ਅਸੀਂ ਇਹ ਯਕੀਨੀ ਬਨਾਉਣਾ ਚਾਹੁੰਦੇ ਹਾਂ ਕਿ ਰੈਪਿਡ ਐਂਟੀਜੇਨ ਟੈਸਟ ਆਸਾਨੀ ਨਾਲ ਉਨ੍ਹਾਂ ਲੋਕਾਂ ਦੀ ਪਹੁੰਚ ਵਿੱਚ ਹੋਣ, ਜਿਨ੍ਹਾਂ ਨੂੰ ਇਨ੍ਹਾਂ ਦੀ ਸਭ ਤੋਂ ਵੱਧ ਲੋੜ ਹੈ, ਤਾਂ ਜੋ ਆਉਣ ਵਾਲੀਆਂ ਸਰਦੀਆਂ ਵਿੱਚ ਉਨ੍ਹਾਂ ਨੂੰ COVID-19 ਤੋਂ ਸੁਰੱਖਿਅਤ ਰੱਖਿਆ ਜਾ ਸਕੇ।”

“COVID-19 ਹੋਣ ਨਾਲ ਅਪਾਹਜ ਲੋਕਾਂ ਸਮੇਤ ਕਈ ਸਮੂਹਾਂ ਅੰਦਰ ਹੋਣ ਵਾਲੇ ਵਧੇਰੇ ਜੋਖਮ ਦੇ ਮੱਦੇਨਜ਼ਰ, ਇਸਦੇ ਬਾਰੇ ਪਤਾ ਲਗਾਉਣਾ ਅਤੇ ਇਸਦੇ ਇਲਾਜ ਨੂੰ ਯਕੀਨੀ ਬਨਾਉਣਾ ਬਹੁਤ ਮਹੱਤਵਪੂਰਨ ਹੈ।”

ਮੁਫ਼ਤ RAT ਹੁਣ ਪੂਰੇ ਸੂਬੇ ਵਿੱਚ ਕਈ ਸਥਾਨਾਂ ‘ਤੇ ਤਰੱਕੀਬਖਸ਼ ਤਰੀਕੇ ਨਾਲ ਪ੍ਰਦਾਨ ਕੀਤੇ ਜਾ ਰਹੇ ਹਨ। ਜਿਹੜੇ ਲੋਕ ਇਨ੍ਹਾਂ ਲਈ ਯੋਗ ਹਨ, ਉਹ ਆਪਣੇ ਅਪੰਗਤਾ ਸੇਵਾ ਪ੍ਰਦਾਤਾ ਦੁਆਰਾ ਜਾਂ ਸਿੱਧੇ ਤੌਰ ‘ਤੇ Department of Communities and Justice (ਭਾਈਚਾਰਕ ਅਤੇ ਨਿਆਇਕ ਵਿਭਾਗ) (DCJ) ਦੁਆਰਾ ਫੰਡ ਪ੍ਰਾਪਤ ਰਾਜ-ਵਿਆਪੀ ਨੇਬਰਹੁੱਡ ਕੇਂਦਰਾਂ ਰਾਹੀਂ ਉਨ੍ਹਾਂ ਟੈਸਟਾਂ ਨੂੰ ਪ੍ਰਾਪਤ ਕਰ ਪਾਉਣਗੇ।

RAT ਉੱਤੇ COVID-19 ਦਾ ਪਾਜ਼ਟਿਵ ਟੈਸਟ ਕਰਨ ਵਾਲੇ ਕਮਜ਼ੋਰ ਤਪਕੇ ਦੇ ਲੋਕਾਂ ਨੂੰ ਯਾਦ ਕਰਾਇਆ ਜਾਂਦਾ ਹੈ ਕਿ ਇੱਕ PCR ਟੈਸਟ ਨਾਲ ਆਪਣੇ ਨਤੀਜਿਆਂ ਦੀ ਪੁਸ਼ਟੀ ਕਰ ਲੈਣ ਤਾਂ ਜੋ ਲੋੜ ਪੈਣ ‘ਤੇ, ਸਹੀ ਸਮੇਂ ਸਿਰ ਉਨ੍ਹਾਂ ਨੂੰ ਐਂਟੀ-ਵਾਇਰਲ ਦਵਾਈਆਂ ਅਤੇ ਡਾਕਟਰੀ ਸਹਾਇਤਾ ਦੀ ਪ੍ਰਾਪਤੀ ਹੋ ਸਕੇ।

ਸ਼ੁਰੂ ਵਿੱਚ ਇਹ ਪ੍ਰੋਗਰਾਮ ਚਾਰ ਮਹੀਨਿਆਂ ਲਈ ਚੱਲੇਗਾ, ਫਿਰ ਇਸ ਦੀ ਸਮੀਖਿਆ ਕੀਤੀ ਜਾਵੇਗੀ ਕਿ ਕੀ ਇਸ ਨੂੰ ਸਰਦੀਆਂ ਦੇ ਅੰਤ ਤੱਕ ਵਧਾਇਆ ਜਾਵੇ ਜਾਂ ਨਹੀਂ।

ਸਰੀਰਕ ਅਪਾਹਜਤਾ ਕੌਂਸਲ ਆੱਫ ਨਿਊ ਸਾਊਥ ਵੇਲਜ਼ ਦੀ CEO Serena Ovens ਨੇ ਕਿਹਾ ਕਿ ਅਪਾਹਜ ਲੋਕ, ਉਨ੍ਹਾਂ ਦੇ ਸਹਾਇਕ ਕੰਮਕਰਤਾ, ਦੇਖਭਾਲ ਕਰਨ ਵਾਲੇ ਅਤੇ ਪਰਿਵਾਰ ਵਾਲੇ ਮੁਫ਼ਤ RAT ਪ੍ਰਾਪਤ ਕਰਨ ਦੇ ਹੱਕਦਾਰ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਨੂੰ ਭੁਲਾਇਆ ਨਹੀਂ ਜਾ ਰਿਹਾ ਹੈ।

“ਸਾਨੂੰ ਉਨ੍ਹਾਂ ਲੋਕਾਂ ਦੀ ਸੁਰੱਖਿਆ ਕਰਨ ਦੀ ਲੋੜ ਹੈ ਜੋ COVID-19 ਤੋਂ ਸਭ ਤੋਂ ਵੱਧ ਜੋਖਮ ਵਿੱਚ ਹਨ, ਖਾਸ ਤੌਰ ‘ਤੇ ਜਦੋਂ ਅਸੀਂ ਸਰਦੀਆਂ ਦੇ ਮਹੀਨਿਆਂ ਵਿੱਚ ਦਾਖਲ ਹੋ ਰਹੇ ਹਾਂ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਪਾਹਜ ਲੋਕ ਸੁਰੱਖਿਅਤ ਢੰਗ ਨਾਲ ਉਹ ਸਭ ਕੁਝ ਕਰ ਸਕਦੇ ਹਨ, ਜਿਸ ਨੂੰ ਉਹ ਪਸੰਦ ਕਰਦੇ ਹਨ,” Ms Ovens ਨੇ ਕਿਹਾ।

ਨੈਸ਼ਨਲ ਡਿਸਏਬਿਲਟੀ ਸਰਵਿਸਿਜ਼ ਦੀ ਸੀਨੀਅਰ ਮੈਨੇਜਰ ਸਟੇਟ ਐਂਡ ਟੈਰੀਟਰੀ ਓਪਰੇਸ਼ਨਜ਼ Karen Stace ਨੇ ਕਿਹਾ ਕਿ ਉਹ ਅਪਾਹਜ ਲੋਕਾਂ ਲਈ ਬੇਹੱਦ ਜ਼ਰੂਰੀ ਮੁਫ਼ਤ ਵਿੱਚ ਵੰਡੇ ਜਾ ਰਹੇ RAT ਟੈਸਟਾਂ ਦਾ ਸੁਆਗਤ ਕਰਦੇ ਹਨ।

Ms Stace ਨੇ ਕਿਹਾ, “ਇਹ ਦੇਖਣਾ ਬਹੁਤ ਵਧੀਆ ਗੱਲ ਹੈ ਕਿ ਅਪਾਹਜ ਲੋਕਾਂ ਨੂੰ ਜਿੰਨੇ ਵੀ ਲੋੜੀਂਦੇ ਹਨ, ਉੱਨੇ RAT ਟੈਸਟਾਂ ਤੱਕ ਪਹੁੰਚ ਦੇ ਕੇ, ਸਰਕਾਰ ਸਾਡੇ ਭਾਈਚਾਰੇ ਦੇ ਸਭ ਤੋਂ ਕਮਜ਼ੋਰ ਤਪਕੇ ਦੇ ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਦੇ ਰਹੀ ਹੈ, ਖਾਸ ਕਰਕੇ ਜਦੋਂ ਅਸੀਂ ਸਰਦੀਆਂ ਦੇ ਮਹੀਨਿਆਂ ਵਿੱਚ ਦਾਖਲ ਹੋ ਰਹੇ ਹਾਂ।”

You must be logged in to post a comment Login