ਅੰਮ੍ਰਿਤਸਰ ਵਿਕਾਸ ਮੰਚ ਨੇ ਪ੍ਰੈਸ਼ਰ ਹਾਰਨ ਬੰਦ ਕਰਾਉਣ ਲਈ ਟਰਾਂਸਪੋਰਟ ਮੰਤਰੀ ਦਾ ਦਖ਼ਲ ਮੰਗਿਆ

ਅੰਮ੍ਰਿਤਸਰ ਵਿਕਾਸ ਮੰਚ ਨੇ ਪ੍ਰੈਸ਼ਰ ਹਾਰਨ ਬੰਦ ਕਰਾਉਣ ਲਈ ਟਰਾਂਸਪੋਰਟ ਮੰਤਰੀ ਦਾ ਦਖ਼ਲ ਮੰਗਿਆ

ਅੰਮ੍ਰਿਤਸਰ 2 ਮਈ (ਡਾ. ਚਰਨਜੀਤ ਸਿੰਘ ਗੁਮਟਾਲਾ) : ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ (ਰਜਿ.) ਨੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੂੰ ਬੱਸਾਂ, ਟਰੱਕਾਂ, ਸਕੂਲੀ ਬੱਸਾਂ ਅਤੇ ਹੋਰ ਗੱਡੀਆਂ ਦੇ ਪ੍ਰੈਸ਼ਰ ਹਾਰਨ ਬੰਦ ਕਰਾਉਣ ਲਈ ਸਖ਼ਤ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ ਹੈ। ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਟਰਾਂਸਪੋਰਟ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਚੰਡੀਗੜ੍ਹ ਵਿੱਚ ਟ੍ਰੈਫ਼ਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ ਜੋ ਕਿ ਕੇਂਦਰੀ ਪ੍ਰਸ਼ਾਸ਼ਿਤ ਸ਼ਹਿਰ ਹੈ ਪਰ ਪੰਜਾਬ ਵਿੱਚ ਟ੍ਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਵਿਧਾਇਕਾਂ ਤੇ ਮੰਤਰੀਆਂ ਨੂੰ  ਸਵਿਧਾਨ ਅਨੁਸਾਰ ਕੰਮ ਕਰਨ ਦੀ ਸੌਂਹ ਚੁਕਾਈ ਜਾਂਦੀ ਹੈ।ਸਵਿਧਾਨ ਵਿਚ ਪ੍ਰੈਸ਼ਰ ਹਾਰਨਾਂ ਦੀ ਮਨਾਹੀ ਹੈ ਇਸ ਲਈ ਵਧਾਇਕਾਂ ਨੂੰ ਚਾਹੀਦਾ ਹੈ ਕਿ ਉਹ ਆਪੋ ਆਪਣੇ ਇਲਾਕੇ ਵਿਚ ਪ੍ਰੈਸ਼ਰ ਹਾਰਨ ਵਰਤੋਂ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ, ਉਲਟਾ ਉਨ੍ਹਾਂ ਦੀਆਂ ਮਾਲਕੀ ਵਾਲੀਆਂ ਗੱਡੀਆਂ ਵਿੱਚ ਵੀ ਇਹ ਪ੍ਰੈਸ਼ਰ ਹਾਰਨ ਲੱਗੇ ਹੋਏ ਹਨ। ਪੈਪਸੂ ਟਰਾਂਸਪੋਰਟ ਕਾਰਪੋਰੇਸ਼ਨ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤਾਂ ਸਰਕਾਰ  ਦੇ  ਕੰਟਰੋਲ ਵਿੱਚ ਹਨ,ਉਨ੍ਹਾਂ ਵਿਚ ਵੀ ਪ੍ਰੈਸ਼ਰ ਹਾਰਨ ਲੱਗੇ ਹੋਇ ਹਨ, ਜੋ ਨਹੀਂ ਚਾਹੀਦੇ ਇਨ੍ਹਾਂ ਦੇ ਬੁਰੇ ਪ੍ਰਭਾਵ ਤੋਂ ਸਭ ਤੋਂ ਜ਼ਿਆਦਾ ਟ੍ਰੈਫ਼ਿਕ ਪੁਲੀਸ   ਵਾਲੇ ਪ੍ਰਭਾਵਿਤ ਹੋ ਰਹੇ ਹਨ ਕਿਉਂਕਿ ਉਹ ਸਾਰਾ ਸਮਾਂ ਇਨ੍ਹਾਂ ਪ੍ਰੈਸ਼ਰ ਹਾਰਨਾਂ ਦੀ ਮਾਰ ਹੇਠ ਰਹਿੰਦੇ ਹਨ। ਜੇ ਕੁਝ ਟ੍ਰੈੇਫ਼ਿਕ ਕਰਮਚਾਰੀਆਂ ਦੇ ਨਮੂਨੇ ਵਜੋਂ ਕੰਨਾਂ ਦਾ ਟੈਸਟ ਕਰਵਾਇਆ ਜਾਵੇ ਤਾਂ ਪਤਾ ਲੱਗੇਗਾ ਕਿ ਉਹ  ਕਿਨੇਂ  ਬੋਲੇਪਣ ਦਾ ਸ਼ਿਕਾਰ ਹਨ।

ਇਸ ਲਈ ਜਿੱਥੇ ਪ੍ਰੈਸ਼ਰ ਹਾਰਨ ਬੰਦ ਕਰਾਉਣੇ ਆਮ ਜਨਤਾ ਲਈ ਲਾਹੇਵੰਦ ਬੰਦ ਹਨ, ਉੱਥੇ ਟ੍ਰੈਫ਼ਿਕ ਪੁਲੀਸ ਦੇ ਕਰਮਚਾਰੀਆਂ ਲਈ ਵੀ ਫਾਇਦੇਮੰਦ ਹਨ।ਇਸ ਲਈ ਇਨ੍ਹਾਂ ਵਿੱਚੋਂ ਪ੍ਰੈਸ਼ਰ ਹਾਰਨਾਂ ਨੂੰ ਫੌਰੀ ਉਤਾਰਨ ਦੇ ਹੁਕਮ ਜਾਰੀ ਕਰਨ ਦੀ ਖੇਚਲ ਕੀਤੀ ਜਾਵੇ। ਪ੍ਰੈਸ਼ਰ ਹਾਰਨ ਬੰਦ ਹੋਣ ਨਾਲ ਸੜਕੀ ਦੁਰਘਟਨਾਵਾਂ ਵਿੱਚ ਵੀ ਕਮੀ ਆਵੇਗੀ। ਪ੍ਰੈਸ਼ਰ ਹਾਰਨਾਂ ਨਾਲ ਡਰਾਈਵਰ ਤੇਜ਼ ਰਫ਼ਤਾਰ ਗੱਡੀਆਂ ਚਲਾਉਂਦੇ ਹਨ ਤੇ ਕਈ ਵਾਰ ਇਹ ਸੜਕੀ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ।

You must be logged in to post a comment Login