ਲਾਅ ਯੂਨੀਵਰਸਿਟੀ ’ਚ 46 ਕੇਸ ਸਾਹਮਣੇ ਆਏ

ਲਾਅ ਯੂਨੀਵਰਸਿਟੀ ’ਚ 46 ਕੇਸ ਸਾਹਮਣੇ ਆਏ

ਪਟਿਆਲਾ, 4 ਮਈ-ਇਥੋਂ ਦੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਵਿੱਚ ਅੱਜ ਕਰੋਨਾ ਦੇ 46 ਮਾਮਲੇ ਸਾਹਮਣੇ ਆਉਣ ਕਾਰਨ ਇਹ ਹੌਟਸਪੌਟ ਵਿੱਚ ਬਦਲ ਗਿਆ ਹੈ। ਪਿਛਲੇ ਚਾਰ ਦਿਨਾਂ ਵਿੱਚ ਯੂਨੀਵਰਸਿਟੀ ਵਿੱਚ ਕੋਵਿਡ ਦੇ 60 ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਯੂਨੀਵਰਸਿਟੀ ਕੈਂਪਸ ਨੂੰ ਪ੍ਰਮੁੱਖ ਕੰਟੇਨਮੈਂਟ ਜ਼ੋਨ ਕਰਾਰ ਦਿੱਤਾ ਗਿਆ ਹੈ। ਕੈਂਪਸ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪਟਿਆਲਾ ਦੇ ਸਿਵਲ ਸਰਜਨ ਸਮੇਤ ਸਿਹਤ ਅਧਿਕਾਰੀਆਂ ਨੂੰ ਤੁਰੰਤ ਯੂਨੀਵਰਸਿਟੀ ਵਿੱਚ ਗਏ। ਸੂਤਰਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਹਫਤੇ ਕਈ ਵਿਦਾਇਗੀ ਪਾਰਟੀਆਂ ਕੀਤੀਆਂ ਗਈਆਂ ਸਨ।

You must be logged in to post a comment Login