ਡਾਲਰ ਦੇ ਮੁਕਾਬਲੇ ਰੁਪਇਆ ਰਿਕਾਰਡ ਪੱਧਰ ’ਤੇ ਡਿੱਗਿਆ

ਡਾਲਰ ਦੇ ਮੁਕਾਬਲੇ ਰੁਪਇਆ ਰਿਕਾਰਡ ਪੱਧਰ ’ਤੇ ਡਿੱਗਿਆ

ਮੁੰਬਈ, 9 ਮਈ- ਡਾਲਰ ਦੇ ਮੁਕਾਬਲੇ ਰੁਪਿਆ ਰਿਕਾਰਡ ਹੇਠਲੇ ਪੱਧਰ ’ਤੇ ਹੇਠਾਂ ਖਿਸਕ ਗਿਆ ਹੈ। ਪਹਿਲੀ ਵਾਰ ਇਕ ਡਾਲਰ ਦੀ ਕੀਮਤ 77 ਰੁਪਏ ਪਾਰ ਪੁੱਜ ਗਈ ਹੈ। ਗਲੋਬਲ ਸ਼ੇਅਰ ਬਾਜ਼ਾਰ ’ਚ ਗਿਰਾਵਟ ਅਤੇ ਮਹਿੰਗਾਈ ਦਾ ਅਸਰ ਰੁਪਏ ’ਤੇ ਦਿਖਾਈ ਦੇ ਰਿਹਾ ਹੈ। ਡਾਲਰ ਦੇ ਮੁਕਾਬਲੇ ਰੁਪਿਆ ਅੱਜ 21 ਪੈਸੇ ਕਮਜ਼ੋਰ ਹੋ ਕੇ 76.92 ਦੇ ਮੁਕਾਬਲੇ 77.13 ’ਤੇ ਖੁੱਲ੍ਹਿਆ। ਪਿਛਲੇ ਇਕ ਹਫਤੇ ’ਚ ਰੁਪਏ ਵਿਚ 1 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜਦਕਿ ਇਸ ਸਾਲ ਹੁਣ ਤੱਕ ਰੁਪਏ ’ਚ 4 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ।

You must be logged in to post a comment Login