ਪੰਜਾਬ ਵਿੱਚ ਗਰਮੀ ਨੇ ਅੱਠ ਸਾਲਾਂ ਦੇ ਰਿਕਾਰਡ ਤੋੜੇ

ਪੰਜਾਬ ਵਿੱਚ ਗਰਮੀ ਨੇ ਅੱਠ ਸਾਲਾਂ ਦੇ ਰਿਕਾਰਡ ਤੋੜੇ

ਚੰਡੀਗੜ੍ਹ, 16 ਮਈ- ਪੰਜਾਬ ਵਿਚ ਗਰਮੀ ਕਾਰਨ ਲੋਕ ਬੇਹਾਲ ਹੋ ਗਏ ਹਨ। ਇਥੇ ਗਰਮੀ ਨੇ ਪਿਛਲੇ ਅੱਠ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿਚ ਗਰਮੀ ਦਾ ਕਹਿਰ ਜਾਰੀ ਹੈ। ਅੰਮ੍ਰਿਤਸਰ ਤੇ ਜਲੰਧਰ ਵਿਚ ਅੱਜ ਤਾਪਮਾਨ ਕ੍ਰਮਵਾਰ 46.1 ਅਤੇ 46.2 ਡਿਗਰੀ ਰਿਹਾ ਜਦਕਿ ਲੁਧਿਆਣਾ ਵਿਚ ਤਾਪਮਾਨ 45.5 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ ਅੱਠ ਡਿਗਰੀ ਵੱਧ ਹੈ। ਮੌਸਮ ਵਿਭਾਗ ਅਨੁਸਾਰ ਸੋਮਵਾਰ ਸ਼ਾਮ ਤੇ ਮੰਗਲਵਾਰ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ਪਰ ਇਹ ਰਾਹਤ ਅਸਥਾਈ ਹੋਵੇਗੀ। ਇਸ ਤੋਂ ਬਾਅਦ ਮੁੜ ਗਰਮੀ ਵਧੇਗੀ। ਮੌਸਮ ਵਿਭਾਗ ਅਨੁਸਾਰ 31 ਮਈ ਤਕ ਗਰਮੀ ਹੋਰ ਵਧੇਗੀ।

You must be logged in to post a comment Login