ਮੁਹਾਲੀ: ਅਦਾਲਤ ਨੇ ਵਿਜੈ ਸਿੰਗਲਾ ਦਾ 14 ਦਿਨ ਦਾ ਜੁਡੀਸ਼ਲ ਰਿਮਾਂਡ ਦਿੱਤਾ

ਮੁਹਾਲੀ: ਅਦਾਲਤ ਨੇ ਵਿਜੈ ਸਿੰਗਲਾ ਦਾ 14 ਦਿਨ ਦਾ ਜੁਡੀਸ਼ਲ ਰਿਮਾਂਡ ਦਿੱਤਾ

ਮੁਹਾਲੀ, 27 ਮਈ-ਇਥੋਂ ਦੀ ਅਦਾਲਤ ਨੇ ਡਾ.ਵਿਜੈ ਸਿੰਗਲਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਰੋਪੜ ਜੇਲ੍ਹ ਭੇਜ ਦਿੱਤਾ ਹੈ। ਉਹ ਮੁੜ 10 ਜੂਨ ਨੂੰ ਅਦਾਲਤ ’ਚ ਪੇਸ਼ ਹੋਣਗੇ। ਇਸ ਦੌਰਾਨ ਅਦਾਲਤ ਨੇ ਆਡੀਓ ਰਿਕਾਰਡਿੰਗ ਫੌਰੈਂਸਿਕ ਜਾਂਚ ਲਈ ਭੇਜਣ ਦੇ ਹੁਕਮ ਦਿੱਤੇ ਹਨ ਤੇ ਇਸ ਦੀ ਰਿਪੋਰਟ ਅਦਾਲਤ ’ਚ ਪੇਸ਼ ਕਰਨ ਲਈ ਕਿਹਾ ਹੈ। ਅਦਾਲਤ ਤੋਂ ਬਾਹਰ ਆ ਕੇ ਸਿੰਗਲਾ ਨੇ ਕਿਹਾ,‘ਮੈਨੂੰ ਮੁੱਖ ਮੰਤਰੀ, ਪੰਜਾਬ ਪੁਲੀਸ ਤੇ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ ਕਿ ਮੇਰੇ ਨਾਲ ਇਨਸਾਫ਼ ਹੋਵੇਗਾ।’

You must be logged in to post a comment Login