ਧੁੰਦ ਦੀ ਚਾਦਰ ਨਾਲ ਢੱਕਿਆ ਗਿਆ ਆਸਟ੍ਰੇਲੀਆ ਦਾ ਸਿਡਨੀ ਸ਼ਹਿਰ

ਧੁੰਦ ਦੀ ਚਾਦਰ ਨਾਲ ਢੱਕਿਆ ਗਿਆ ਆਸਟ੍ਰੇਲੀਆ ਦਾ ਸਿਡਨੀ ਸ਼ਹਿਰ

ਸਿਡਨੀ :- ਸਿਡਨੀ ਵਿੱਚ ਭਾਰੀ ਮੀਂਹ ਤੋਂ ਬਾਅਦ ਅੱਜ ਭਾਰੀ ਧੁੰਦ ਦੇਖਣ ਨੂੰ ਮਿਲੀ। ਹਾਲਾਂਕਿ ਤਸਵੀਰਾਂ ਰਾਹੀਂ ਸਿਡਨੀ ਧੁੰਦ ਦੀ ਚਾਦਰ ਨਾਲ ਲਿਪਟਿਆ ਬਹੁਤ ਹੀ ਸੁੰਦਰ ਦਿਖਾਈ ਦੇ ਰਿਹਾ ਸੀ ਪਰ ਸਿਡਨੀ ਵਾਸੀ ਜੋ ਤੜਕਸਾਰ ਸਵੇਰ ਨੂੰ ਉੱਠ ਕੇ ਆਪਣੇ ਰੋਜ਼ਗਾਰ ਲਈ ਨਿੱਕਲਦੇ ਹਨ, ਉਹਨਾਂ ਲਈ ਮੌਸਮ ਥੋੜ੍ਹਾ ਪਰੇਸ਼ਾਨ ਕਰਨ ਵਾਲਾ ਸੀ। ਧੁੰਦ ਦੇ ਕਾਰਣ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਅਤੇ ਯਾਤਰੀਆਂ ਨੂੰ ਸਫ਼ਰ ਕਰਨ ਅਤੇ ਆਪਣੀ ਨੌਕਰੀ ‘ਤੇ ਜਾਣ ਦੌਰਾਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਧੁੰਦ ਕਾਰਨ ਕਈ ਫੈਰੀ ਸੇਵਾਵਾਂ (ਕਿਸ਼ਤੀ ਸੇਵਾਵਾਂ) ਨੂੰ ਆਪਣੇ ਨਿਰਧਾਰਿਤ ਸਮੇਂ ‘ਤੇ ਨਹੀਂ ਚਲਾਇਆ ਗਿਆ। ਉਹਨਾਂ ਦੱਸਿਆ ਕਿ ਬੰਦਰਗਾਹ ਪੁਲ ਦੇ ਪੱਛਮ ਵੱਲ ਕਈ ਫੈਰੀ ਸੇਵਾਵਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਯਾਤਰੀਆਂ ਨੂੰ ਵੀ ਧਿਆਨ ਨਾਲ ਵਾਹਨ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਲਾਈਵ ਟ੍ਰੈਫਿਕ ਸਿਡਨੀ ਨੇ ਚੇਤਾਵਨੀ ਦਿੱਤੀ ਅਤੇ ਕਿਹਾ ਧੁੰਦ ਵਿੱਚ ਘੱਟ ਦਿੱਖ ਕਾਰਨ ਸ਼ੁੱਕਰਵਾਰ ਸਵੇਰ ਨੂੰ ਸੜਕਾਂ ਦੀ ਸਥਿਤੀ ਖ਼ਤਰਨਾਕ ਹੋ ਜਾਵੇਗੀ। ਵਾਹਨ ਚਾਲਕਾਂ ਨੂੰ ਬਹੁਤ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

You must be logged in to post a comment Login