ਕਾਂਗਰਸ ਨੂੰ ਵੱਡਾ ਝਟਕਾ: ਬਲਬੀਰ ਸਿੱਧੂ, ਕਾਂਗੜ, ਵੇਰਕਾ, ਕੇਵਲ ਢਿੱਲੋਂ ਤੇ ਅਰੋੜਾ ਭਾਜਪਾ ’ਚ ਸ਼ਾਮਲ

ਕਾਂਗਰਸ ਨੂੰ ਵੱਡਾ ਝਟਕਾ: ਬਲਬੀਰ ਸਿੱਧੂ, ਕਾਂਗੜ, ਵੇਰਕਾ, ਕੇਵਲ ਢਿੱਲੋਂ ਤੇ ਅਰੋੜਾ ਭਾਜਪਾ ’ਚ ਸ਼ਾਮਲ

ਚੰਡੀਗੜ੍ਹ, 4 ਜੂਨ- ਕਾਂਗਰਸੀ ਨੇਤਾ ਤੇ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਅਤੇ ਬਲਬੀਰ ਸਿੰਘ ਸਿੱਧੂ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਇਨ੍ਹਾਂ ਤੋਂ ਇਲਾਵਾ ਰਾਜ ਕੁਮਾਰ ਵੇਰਕਾ, ਸ਼ਿਆਮ ਸੁੰਦਰ ਅਰੋੜਾ ਤੇ ਕੇਵਲ ਢਿੱਲੋਂ ਦੇ ਵੀ ਭਾਜਪਾ ’ਚ ਸ਼ਾਮਲ ਹੋ ਗਏ। ਅੱਜ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਕਾਂਗਰਸ ਦੇ ਸਾਬਕਾ ਵਿਧਾਇਕ ਅਮਰੀਕ ਢਿੱਲੋਂ, ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਅਕਾਲੀ ਆਗੂ ਮਹਿੰਦਰ ਕੌਰ ਜੋਸ਼ ਵੀ ਸ਼ਾਮਲ ਹਨ। ਬਲਬੀਰ ਸਿੱਧੂ ਦੇ ਭਰਾ ਤੇ ਮੁਹਾਲੀ ਦੇ ਮੇਅਰ ਵੀ ਭਾਜਪਾ ’ਚ ਸ਼ਾਮਲ ਹੋ ਗਏ।

You must be logged in to post a comment Login