ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੋਣ ਲੜਨ ਤੋਂ ਦਿੱਤਾ ਸਾਫ਼ ਜਵਾਬ

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਚੋਣ ਲੜਨ ਤੋਂ ਦਿੱਤਾ ਸਾਫ਼ ਜਵਾਬ

ਮਾਨਸਾ, 4 ਜੂਨ- ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸ਼ੋਸਲ ਮੀਡੀਆ ’ਤੇ ਚੱਲਦੀਆਂ ਅਫ਼ਵਾਹਾਂ ਪ੍ਰਤੀ ਦੁੱਖ ਜਿਤਾਉਂਦਿਆਂ ਕਿਹਾ ਕਿ ਮੇਰੇ ਪੁੱਤ ਦਾ ਸਿਵਾ ਠੰਢਾ ਨਹੀਂ ਹੋਇਆ, ਮੇਰਾ ਚੋਣ ਲੜਨ ਦਾ ਮਨ ਨਹੀਂ ਹੈ। ਇਸ ਤੋਂ ਪਹਿਲਾਂ ਸ਼ੋਸਲ ਮੀਡੀਆ ’ਤੇ ਅਜਿਹੀਆਂ ਚਰਚਾਵਾਂ ਚੱਲ ਰਹੀਆਂ ਸਨ ਕਿ ਮੂਸੇਵਾਲਾ ਦੇ ਪਿਤਾ ਨੂੰ ਸੰਗਰੂਰ ਜ਼ਿਮਨੀ ਚੋਣ ਲੜਾਈ ਜਾਵੇ ਅਤੇ ਉਨ੍ਹਾਂ ਨੂੰ ਸਾਰੀਆਂ ਪਾਰਟੀਆਂ ਦਾ ਸਾਂਝਾ ਉਮੀਦਵਾਰ ਬਣਾਇਆ ਜਾਵੇ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ 8 ਜੂਨ ਨੂੰ ਬੱਚੇ ਦਾ ਭੋਗ ਹੈ, ਤੁਸੀਂ ਆਇਓ, ਰਹਿੰਦੀਆਂ ਗੱਲਾਂ ਤੁਹਾਡੇ ਨਾਲ ਉਸ ਦਿਨ ਕਰਾਂਗੇ, ਮੇਰਾ ਮਨ ਇਸ ਸਮੇਂ ਬਹੁਤ ਕੁੱਝ ਕਹਿਣ ਦੇ ਹਲਾਤ ਵਿੱਚ ਨਹੀਂ ਹੈ।

You must be logged in to post a comment Login