ਕੈਨੇਡਾ ’ਚ ਮਾਪੇ ਹੁਣ ਮੁਲਕ ’ਚ ਰਹਿ ਸਕਣਗੇ 2 ਦੀ ਥਾਂ 5 ਸਾਲ ਤੱਕ

ਕੈਨੇਡਾ ’ਚ ਮਾਪੇ ਹੁਣ ਮੁਲਕ ’ਚ ਰਹਿ ਸਕਣਗੇ 2 ਦੀ ਥਾਂ 5 ਸਾਲ ਤੱਕ

ਟੋਰਾਂਟੋ, 8 ਜੂਨ-ਕੈਨੇਡਾ ਵੱਲੋਂ ਮਾਪਿਆਂ ਅਤੇ ਦਾਦਾ-ਦਾਦੀ ਲਈ ਸੁਪਰ ਵੀਜ਼ਾ ਪ੍ਰੋਗਰਾਮ ਵਿੱਚ ਕੀਤੇ ਜ਼ਿਆਦਾਤਰ ਬਦਲਾਅ ਦਾ ਭਾਰਤੀਆਂ ਨੂੰ ਫਾਇਦਾ ਹੋਵੇਗਾ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਵੱਲੋਂ ਬੀਤੇ ਦਿਨ ਐਲਾਨੇ ਬਦਲਾਅ ਤਹਿਤ ਕੈਨੇਡਾ ਆਉਣ ਵਾਲੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਹੁਣ ਇੱਥੇ ਪ੍ਰਤੀ ਐਂਟਰੀ ਪੰਜ ਸਾਲ ਤੱਕ ਰਹਿ ਸਕਦੇ ਹਨ। ਇਹ ਤਬਦੀਲੀਆਂ 4 ਜੁਲਾਈ ਤੋਂ ਸ਼ੁਰੂ ਹੋਣਗੀਆਂ। ਕੈਨੇਡਾ ਅੰਤਰਰਾਸ਼ਟਰੀ ਮੈਡੀਕਲ ਬੀਮਾ ਕੰਪਨੀਆਂ ਨੂੰ ਸੁਪਰ ਵੀਜ਼ਾ ਬਿਨੈਕਾਰਾਂ ਨੂੰ ਕਵਰੇਜ ਪ੍ਰਦਾਨ ਕਰਨ ਦੀ ਇਜਾਜ਼ਤ ਵੀ ਦੇਵੇਗਾ। ਸੁਪਰ ਵੀਜ਼ਾ ਪ੍ਰੋਗਰਾਮ, 2011 ਵਿੱਚ ਸ਼ੁਰੂ ਹੋਇਆ ਸੀ, ਜਿਸ ਤਹਿਤ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ (ਪੀਆਰ)ਨੂੰ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਲੰਬੇ ਸਮੇਂ ਲਈ ਕੈਨੇਡਾ ਵਿੱਚ ਆਉਣ ਅਤੇ ਉਨ੍ਹਾਂ ਨਾਲ ਰਹਿਣ ਲਈ ਸਪਾਂਸਰ ਕਰਨ ਦੀ ਇਜਾਜ਼ਤ ਦਿੰਦਾ ਹੈ। ਹੁਣ ਤੱਕ ਇਹ ਮਲਟੀਪਲ-ਐਂਟਰੀ ਵੀਜ਼ਾ 10 ਸਾਲਾਂ ਤੱਕ ਵੈਧ ਹੈ ਤੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਇੱਕ ਸਮੇਂ ਵਿੱਚ ਸਿਰਫ ਦੋ ਸਾਲਾਂ ਲਈ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦਿੰਦਾ ਹੈ।

You must be logged in to post a comment Login