ਪਟਿਆਲਾ, 9 ਜੂਨ (ਕੰਬੋਜ)-ਸਟੇਟ ਬੈਂਕ ਆਫ ਇੰਡੀਆ ਵਲੋਂ ਬੈਂਕ ਮੈਨੇਜਰ ਸ੍ਰੀ ਚੰਚਲ ਅਰੋੜਾ ਦੇ ਦਿਸ਼ਾ-ਨਿਰਸ਼ਾਂ ਤਹਿਤ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਦੇ ਸਬੰਧ ਵਿਚ ਆਈਕੋਨਿਕ ਹਫਤਾ 6 ਜੂਨ ਤੋਂ 12 ਜੂਨ ਤੱਕ ਮਨਾਇਆ ਜਾ ਰਿਹਾ ਹੈ। ਇਸ ਤਹਿਤ ਭਾਰਤੀ ਸਟੇਟ ਬੈਂਕ ਦੀ ਲੰਗੜੋਈ ਬ੍ਰਾਂਚ ਵਿਚ ਬ੍ਰਾਂਚ ਮੈਨੇਜਰ ਸ੍ਰੀ ਨਿਰਦੋਸ਼ ਕੁਮਾਰ ਮੋਂਗਾ ਵਲੋਂ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਲਾਭਪਾਤਰੀਆਂ ਨੂੰ ਬੈਂਕ ਦੀਆਂ ਸਮਾਜਿਕ ਸੁਰੱਖਿਆ ਸਕੀਮਾਂ ਸਬੰਧੀ ਜਾਣਕਾਰੀ ਅਤੇ ਸਾਈਬਰ ਅਪਰਾਧਾਂ ਤੋਂ ਬਚਾਉਣ ਦੇ ਤਰੀਕਿਆਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ ਤੇ ਹਾਜ਼ਰ ਲੋਕਾਂ ਨੂੰ ਸਾਈਬਰ ਅਪਰਾਧਾਂ ਤੋਂ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ।
ਬ੍ਰਾਂਚ ਮੈਨੇਜਰ ਨਿਰਦੋਸ਼ ਕੁਮਾਰ ਮੋਂਗਾ ਨੇ ਕਿਹਾ ਕਿ ਸਾਨੂੰ ਆਪਣੀ ਨਿੱਜੀ ਜਾਣਕਾਰੀ, ਓ ਟੀ ਪੀ, ਅਕਾਊਂਟ ਨੰਬਰ, ਪੈਨ ਨੰਬਰ, ਜਨਮ ਮਿਤੀ ਕਿਸੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ ਹੈ। ਅਜਿਹੀਆਂ ਫਾਲਤੂ ਫੋਨ ਕਾਲ ਪ੍ਰਤੀ ਹਮੇਸ਼ਾਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਇਸ ਪ੍ਰਤੀ ਹੋਰਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ। ਅਕਸਰ ਸਾਡੀ ਅਗਿਆਨਤਾ ਤੇ ਜਾਗਰੂਕ ਨਾ ਹੋਣ ਦਾ ਫਾਈਦਾ ਸਾਈਬਰ ਅਪਰਾਧੀ ਉਠਾਉਂਦੇ ਹਨ। ਅੰਤ ਵਿਚ ਬ੍ਰਾਂਚ ਮੈਨੇਜਰ ਵਲੋਂ ਹਾਜ਼ਰ ਸਖਸ਼ੀਅਤਾਂ ਤੇ ਲਾਭਪਾਤਰੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੰਦੀਪ ਕੁਮਾਰ ਅਤੇ ਬਿੱਕਰ ਸਿੰਘ ਸਰੋਆ, ਨੰਬਰਦਾਰ ਅਮਰੀਕ ਸਿੰਘ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ।



You must be logged in to post a comment Login