ਸਿੱਧੂ ਮੂਸੇਵਾਲਾ ’ਤੇ ਗੋਲੀਆਂ ਚਲਾਉਣ ਵਾਲੇ 8 ਸ਼ਾਰਪ ਸ਼ੂਟਰਾਂ ’ਚੋਂ ਇਕ ਬਠਿੰਡਾ ਦਾ ਰਾਣੂ ਪੁਲੀਸ ਹਿਰਾਸਤ ’ਚ

ਸਿੱਧੂ ਮੂਸੇਵਾਲਾ ’ਤੇ ਗੋਲੀਆਂ ਚਲਾਉਣ ਵਾਲੇ 8 ਸ਼ਾਰਪ ਸ਼ੂਟਰਾਂ ’ਚੋਂ ਇਕ ਬਠਿੰਡਾ ਦਾ ਰਾਣੂ ਪੁਲੀਸ ਹਿਰਾਸਤ ’ਚ

ਮਾਨਸਾ, ‌10 ਜੂਨ-ਪੰਜਾਬ ਪੁਲੀਸ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਸ਼ਾਮਲ 8 ਸਾਰਪ ਸੂਟਰਾਂ ਵਿਚੋਂ ਇੱਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਸੂਤਰਾਂ ਅਨੁਸਾਰ ਬਠਿੰਡਾ ਦੇ ਰਹਿਣ ਵਾਲੇ ਹਰਕਮਲ ਰਾਣੂ ‌ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪਤਾ ਲੱਗਿਆ ਹੈ ਕਿ ਹਰਕਮਲ ਰਾਣੂ ‌ਨੂੰ ਉਸ ਦੇ ਪਰਿਵਾਰ ਵੱਲੋਂ ਹੀ ਪੁਲੀਸ ਕੋਲ ਪੇਸ਼ ਕੀਤਾ ਗਿਆ ਹੈ।ਹਰਕਮਲ ਦੇ ਦਾਦਾ ਗੁਰਚਰਨ ਸਿੰਘ ਨੇ ਕਿਹਾ, ‘ਪੁਲੀਸ ਨੂੰ ਸੌਂਪਣ ਤੋਂ ਪਹਿਲਾਂ ਉਸ ਨੇ ਹਰਕਮਲ ਨਾਲ ਗੱਲ ਕੀਤੀ ਸੀ ਪਰ ਉਸ ਦੇ ਪੋਤੇ ਨੇ ਸਪਸ਼ਟ ਕੀਤਾ ਸੀ ਕਿ ਉਸ ਦਾ ਇਸ ਮਾਮਲੇ ਨਾਲ ਕੋਈ ਲੈਣ-ਦੇਣ ਨਹੀਂ।’ ਮਾਨਸਾ ਪੁਲੀਸ ਨੇ ਮੁਖੀ ‌ਗੌਰਵ‌ ਤੂਰਾ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।

You must be logged in to post a comment Login