ਸਿੱਧੂ ਮੂਸੇਵਾਲਾ ਕਤਲ ਕਾਂਡ: ਖਾਸੀ ਭੱਜ-ਨੱਠ ਕਰਨ ਦੇ ਬਾਵਜੂਦ ਦੋ ਹਫ਼ਤਿਆਂ ਬਾਅਦ ਵੀ ਪੁਲੀਸ ਖਾਲੀ ਹੱਥ

ਸਿੱਧੂ ਮੂਸੇਵਾਲਾ ਕਤਲ ਕਾਂਡ: ਖਾਸੀ ਭੱਜ-ਨੱਠ ਕਰਨ ਦੇ ਬਾਵਜੂਦ ਦੋ ਹਫ਼ਤਿਆਂ ਬਾਅਦ ਵੀ ਪੁਲੀਸ ਖਾਲੀ ਹੱਥ

ਮਾਨਸਾ, 12 ਜੂਨ-ਸਿੱਧੂ ਮੂਸੇਵਾਲਾ ‌ਦੇ ਕਤਲ ਮਾਮਲੇ ’ਚ ਮਾਨਸਾ ਪੁਲੀਸ ਦੇ ਦੋ ਹਫ਼ਤਿਆਂ ਬਾਅਦ ਵੀ ਹੱਥ ਖਾਲੀ ਹਨ। 29 ਮਈ ਦੀ ਘਟਨਾ ਤੋਂ ਬਾਅਦ ਹੁਣ ਤੱਕ ਪੁਲੀਸ ਨਾ ਕਾਤਲਾਂ ਨੂੰ ਫ਼ੜ ਸਕੀ ਹੈ ਅਤੇ ਨਾ ਹੀ ਹਥਿਆਰ, ਜਦੋਂ ਕਿ ਨਾ ਹੀ ਸ਼ੂਟਰਾਂ ਦੀ ਪੱਕੀ ਗਿਣਤੀ ਦਾ ਕੋਈ ਦਾਅਵਾ ਕਰ ਸਕੀ। ਪੁਲੀਸ ਵੱਲੋਂ ਅਜੇ ਤੱਕ ਕੋਈ ਸ਼ਾਰਪ ਸ਼ੂਟਰ ਕਾਤਲ ਵਜੋਂ ਕਾਬੂ ਨਹੀਂ ਕੀਤਾ ਜਾ ਸਕਿਆ। ਪੁਲੀਸ ਨੂੰ ਅਜੇ ਇਸ ਗੱਲ ਦਾ ਵੀ ਪਤਾ ਨਹੀਂ ਕਿ ਕਤਲ ਲਈ ਕਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਗਈ। ਪੁਲੀਸ ਕੋਲ ਇਸ ਗੱਲ ਦੇ ਵੀ ਪੁਖ਼ਤਾ ਸਬੂਤ ਨਹੀਂ ਕਿ ਕਤਲ ਕਰਨ ਵੇਲੇ ਸ਼ਾਰਪ ਸ਼ੂਟਰਾਂ ਜਾਂ ਕਾਤਲਾਂ ਦੀ ਗਿਣਤੀ ਕਿੰਨੀ ਸੀ। ਹੁਣ ਪੰਜਾਬ ਪੁਲੀਸ ਅਤੇ ਦਿੱਲੀ ਪੁਲੀਸ ਦੀ ਜਾਂਚ ਅਤੇ ਦਾਅਵੇ ਵੀ ਇੱਕ ਦੂਜੇ ਨਾਲੋ ਵੱਖਰੇ ਵੱਖਰੇ ਰੂਪ ਵਿੱਚ ਸਾਹਮਣੇ ਆਉਣ ਲੱਗੇ ਹਨ। ਪਹਿਲਾਂ ਭਾਵੇਂ 8 ਸ਼ਾਰਪ ਸ਼ੂਟਰਾਂ ਦੀ ਲਿਸਟ ਰਿਲੀਜ਼ ਕੀਤੀ ਗਈ ਸੀ ਪਰ ਹੁਣ ਪੁਲੀਸ ਵਲੋਂ ਕਿਹਾ ਜਾਣ ਲੱਗਾ ਹੈ ਕਿ ਇਨ੍ਹਾਂ ਵਿਚੋਂ ਕੋਈ ਕਤਲ ਦੀ ਘਟਨਾ ਸਮੇਂ ਸ਼ਾਮਲ ਨਹੀਂ ਸੀ। ਦਿੱਲੀ ਪੁਲੀਸ 5 ਜਾਂ 6 ਸੂਟਰਾਂ ਦੀ ਗੱਲ ਕਰਨ ਲੱਗੀ ਹੈ ਪਰ ਪੰਜਾਬ ਪੁਲੀਸ ਚਾਰ ਸ਼ੂਟਰਾਂ ਦੀ ਗੱਲ ਕਰ ਰਹੀ ਹੈ। ਸਹੀ ਗਿਣਤੀ ਦਾ ਦੋਨਾਂ ਨੂੰ ਨਹੀਂ ਪਤਾ ਹੈ। ਉੱਚ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਪਹਿਲਾਂ ਸਿੱਧੂ ਮੂਸੇਵਾਲਾ ‌ਦੇ ਕਤਲ ਲਈ 8 ਸ਼ੂਟਰਾਂ ਦੀ ਲਿਸਟ ਰਿਲੀਜ਼ ਕੀਤੀ ਗਈ ਸੀ। ਇਨ੍ਹਾਂ ਵਿੱਚ ਪੁਣੇ ਦੇ ਸਿਦੇਸ਼ ਹੀਰਾਮਨ ਕਾਂਬਲੇ ਉਰਫ਼ ਸੌਰਵ ਮਹਾਕਾਲ ਨੂੰ ਪੁਣੇ ਪੁਲੀਸ ਨੇ ਕਾਬੂ ਕੀਤਾ ਪਰ ਹੁਣ ਦਿੱਲੀ ਪੁਲੀਸ ਦਾ ਕਹਿਣਾ ਹੈ ਕਿ ਮਹਾਕਾਲ, ਸਿੱਧੂ ਮੂਸੇਵਾਲਾ ‌ਦਾ ਕਾਤਲ ਨਹੀਂ ਹੈ ਅਤੇ ਕਾਤਲਾਂ ਦਾ ਕਰੀਬੀ ਹੋ ਸਕਦਾ ਹੈ।

You must be logged in to post a comment Login