ਮਹਾਰਾਸ਼ਟਰ: ਅਜੈ ਚੌਧਰੀ ਵਿਧਾਨ ਸਭਾ ’ਚ ਸ਼ਿਵ ਸੈਨਾ ਵਿਧਾਇਕ ਦਲ ਦੇ ਨੇਤਾ

ਮਹਾਰਾਸ਼ਟਰ: ਅਜੈ ਚੌਧਰੀ ਵਿਧਾਨ ਸਭਾ ’ਚ ਸ਼ਿਵ ਸੈਨਾ ਵਿਧਾਇਕ ਦਲ ਦੇ ਨੇਤਾ

ਮੁੰਬਈ, 24 ਜੂਨ- ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ ਸ਼ਿਵ ਸੈਨਾ ਦੇ ਵਿਧਾਇਕ ਅਜੈ ਚੌਧਰੀ ਨੂੰ ਰਾਜ ਵਿਧਾਨ ਸਭਾ ਵਿੱਚ ਸ਼ਿਵ ਸੈਨਾ ਵਿਧਾਇਕ ਦਲ ਦਾ ਨੇਤਾ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡਿਪਟੀ ਸਪੀਕਰ ਦਫ਼ਤਰ ਦੀ ਤਰਫ਼ੋਂ ਇਸ ਸਬੰਧੀ ਪੱਤਰ ਸ਼ਿਵ ਸੈਨਾ ਦਫ਼ਤਰ ਨੂੰ ਭੇਜਿਆ ਗਿਆ ਹੈ। ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ ਸੁਨੀਲ ਪ੍ਰਭੂ ਨੂੰ ਚੀਫ਼ ਵ੍ਹਿਪ ਵਜੋਂ ਮਾਨਤਾ ਦਿੱਤੀ ਹੈ। ਵਰਨਣਯੋਗ ਹੈ ਕਿ ਇਸ ਸਮੇਂ ਨਰਹਰੀ ਜਿਰਵਾਲ ਸਦਨ ਦੇ ਇੰਚਾਰਜ ਸਪੀਕਰ ਹਨ ਅਤੇ ਉਨ੍ਹਾਂ ਨੇ ਇਨ੍ਹਾਂ ਦੋਵਾਂ ਨਿਯੁਕਤੀਆਂ ਨੂੰ ਮਾਨਤਾ ਦਿੱਤੀ ਹੈ। ਹਾਲਾਂਕਿ ਬਾਗੀ ਏਕਨਾਥ ਸ਼ਿੰਦੇ ਧੜੇ ਨੇ ਇਨ੍ਹਾਂ ਅਹੁਦਿਆਂ ‘ਤੇ ਆਪਣਾ ਦਾਅਵਾ ਜਤਾਇਆ ਸੀ।

You must be logged in to post a comment Login