ਮਨੀਸ਼ ਤਿਵਾੜੀ ਨੇ ਅਗਨੀਪਥ ਯੋਜਨਾ ਦਾ ਸਮਰਥਨ ਕੀਤਾ

ਮਨੀਸ਼ ਤਿਵਾੜੀ ਨੇ ਅਗਨੀਪਥ ਯੋਜਨਾ ਦਾ ਸਮਰਥਨ ਕੀਤਾ

ਨਵੀਂ ਦਿੱਲੀ, 29 ਜੂਨ- ਕਾਂਗਰਸ ਨੇ ‘ਅਗਨੀਪਥ’ ਯੋਜਨਾ ਦੀ ਵਕਾਲਤ ਕਰਨ ਵਾਲੇ ਆਪਣੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਰਾਇ ਤੋਂ ਇਹ ਕਹਿੰਦਿਆਂ ਪੱਲ ਛੁੜਾ ਲਿਆ ਹੈ ਕਿ ਉਸ ਦਾ ਮੰਨਣਾ ਹੈ ਕਿ ਫੌਜ ਵਿੱਚ ਭਰਤੀ ਦੀ ਇਹ ਨਵੀਂ ਯੋਜਨਾ ‘ਰਾਸ਼ਟਰ ਹਿੱਤਾਂ ਅਤੇ ਨੌਜਵਾਨਾਂ ਦੇ ਭਵਿੱਖ ਖ਼ਿਲਾਫ਼ ਹੈ।’ ਸ੍ਰੀ ਤਿਵਾੜੀ ਨੇ ਅੰਗਰੇਜ਼ੀ ਅਖਬਾਰ ’ਚ ਛਪੇ ਲੇਖ ‘ਚ ਕਿਹਾ ਹੈ ਕਿ ‘ਅਗਨੀਪਥ’ ਰੱਖਿਆ ਸੁਧਾਰਾਂ ਅਤੇ ਆਧੁਨਿਕੀਕਰਨ ਦੀ ਵਿਆਪਕ ਪ੍ਰਕਿਰਿਆ ਦਾ ਹਿੱਸਾ ਹੈ। ਇਸ ‘ਤੇ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ,‘ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ‘ਅਗਨੀਪਥ’ ‘ਤੇ ਲੇਖ ਲਿਖਿਆ ਹੈ। ਕਾਂਗਰਸ ਜਮਹੂਰੀ ਪਾਰਟੀ ਹੈ ਤੇ ਇਸ ਨਾਤੇ ਇਹ ਕਹਿਣਾ ਬਣਦਾ ਹੈ ਕਿ ਇਹ ਤਿਵਾੜੀ ਦੇ ਨਿੱਜੀ ਵਿਚਾਰ ਹਨ, ਪਾਰਟੀ ਦੇ ਵਿਚਾਰ ਨਹੀਂ ਹਨ। ਕਾਂਗਰਸ ਦਾ ਮੰਨਣਾ ਹੈ ਕਿ ਇਹ ਸਕੀਮ ਦੇਸ਼ ਅਤੇ ਨੌਜਵਾਨ ਵਿਰੋਧੀ ਹੈ ਅਤੇ ਇਸ ਨੂੰ ਬਿਨਾਂ ਸੋਚੇ ਸਮਝੇ ਲਿਆਂਦਾ ਗਿਆ ਹੈ।’ ਸ੍ਰੀ ਤਿਵਾੜੀ ਨੇ ਸ੍ਰੀ ਰਮੇਸ਼ ਦੇ ਟਵੀਟ ਦੇ ਜੁਆਬ ਵਿੱਚ ਕਿਹਾ,‘ਕਾਸ਼ ਜੈਰਾਮ ਰਮੇਸ਼ ਜੀ ਨੇ ਇਸ ਲੇਖ ਨੂੰ ਅੰਤ ਤੱਕ ਪੜ੍ਹਿਆ ਹੁੰਦਾ।’

You must be logged in to post a comment Login